ਚੰਡੀਗੜ੍ਹ: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕੋਰੋਨਾਵਾਇਰਸ ਵਿਰੁੱਧ ਲੜਨ ਲਈ 14 ਰਾਜਾਂ ਨੂੰ 6,195 ਕਰੋੜ ਰੁਪਏ ਜਾਰੀ ਕੀਤੇ ਹਨ। ਵਿੱਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਹ ਰਾਸ਼ੀ ਕੋਰੋਨਾ ਵਾਇਰਸ ਸੰਕਟ ਦੌਰਾਨ ਰਾਜਾਂ ਨੂੰ ਵਾਧੂ ਸਰੋਤ ਪ੍ਰਦਾਨ ਕਰਨ ਲਈ ਮਦਦਗਾਰ ਹੋਵੇਗੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਟਵੀਟ ਵਿੱਚ ਲਿਖਿਆ
ਵਿੱਤ ਮੰਤਰਾਲੇ ਦੇ ਅਨੁਸਾਰ, ਆਂਧਰਾ ਪ੍ਰਦੇਸ਼ ਵਿੱਚ 49141.66 ਲੱਖ, ਅਸਾਮ 63158.33 ਲੱਖ, ਹਿਮਾਚਲ ਪ੍ਰਦੇਸ਼ 95258.33 ਲੱਖ, ਕੇਰਲ 127691.66 ਲੱਖ, ਮਨੀਪੁਰ 23533.33 ਲੱਖ, ਮੇਘਾਲਿਆ 4091.66 ਲੱਖ, ਮਿਜੋਰਮ 11850 ਲੱਖ, ਨਾਗਾਲੈਂਡ 32641.66 ਲੱਖ ਤੇ ਪੰਜਾਬ ਨੂੰ 62825 ਲੱਖ ਰੁਪਏ ਜਾਰੀ ਕੀਤੇ ਹਨ।
ਇਸ ਦੇ ਨਾਲ ਹੀ ਤਾਮਿਲਨਾਡੂ ਨੂੰ 33541.66 ਲੱਖ, ਤ੍ਰਿਪੁਰਾ ਨੂੰ 26966.66 ਲੱਖ, ਉਤਰਾਖੰਡ ਨੂੰ 41775 ਲੱਖ ਤੇ ਪੱਛਮੀ ਬੰਗਾਲ ਨੂੰ 615774.95 ਲੱਖ ਅਤੇ ਸਿੱਕਮ ਨੂੰ 3733.33 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਗੱਲ ਇਹ ਹੈ ਕਿ ਦੇਸ਼ ਵਿੱਚ 25 ਮਾਰਚ ਤੋਂ ਦੇਸ਼ ਵਿਆਪੀ ਲੌਕਡਾਊਨ ਚੱਲ ਰਿਹਾ ਹੈ। 40 ਦਿਨਾਂ ਦੇ ਲੌਕਡਾਊਨ ਤੋਂ ਬਾਅਦ, ਸਰਕਾਰ ਨੇ 4 ਮਈ ਤੋਂ ਕੁਝ ਛੂਟ ਨਾਲ ਤੀਸਰੇ ਪੜਾਅ ਦਾ ਲੌਕਡਾਊਨ ਲਾਗੂ ਕੀਤਾ ਸੀ, ਜੋ 17 ਮਈ ਨੂੰ ਖ਼ਤਮ ਹੋ ਜਾਵੇਗਾ।
ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਤੀਜੇ ਪੜਾਅ ਦੇ ਲੌਕਡਾਊਨ ਖਤਮ ਹੋਣ ਤੋਂ ਪਹਿਲਾਂ ਵੀਡੀਓ ਕੌਨਫਰੈਂਸਿੰਗ ਰਾਹੀਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ।ਜਿਸ ਵਿੱਚ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਤੋਂ ਲੌਕਡਾਊਨ ਨੂੰ ਹੋਰ ਅੱਗੇ ਵਧਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਚਸ਼ਮਦੀਦ ਗਵਾਹ ਨੇ ਕੀਤੇ ਵੱਡੇ ਖੁਲਾਸੇ!
ਸਰਹੱਦ 'ਤੇ ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਲੱਦਾਖ 'ਚ ਲੜਾਕੂ ਜਹਾਜ਼ ਤਾਇਨਾਤ
ਪੰਜਾਬ ਪਲਿਸ ਨਹੀਂ ਆ ਰਹੀ ਆਪਣੀਆਂ ਹਰਕਤਾਂ ਤੋਂ ਬਾਜ! ਫਿਰ ਕੀਤਾ ਖਾਕੀ ਨੂੰ ਦਾਗਦਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ