ਨਵੀਂ ਦਿੱਲੀ: ਦੇਸ਼ ਵਿੱਚ ਲੌਕਡਾਉਨ ਜਾਰੀ ਰੱਖਣ ਬਾਰੇ ਚਰਚਾ ਹੋ ਰਹੀ ਹੈ। ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਜਾਰੀ ਰੱਖਣ ਦੀ ਹਮਾਇਤ ਕੀਤੀ ਹੈ। ਇਸ ਬਾਰੇ ਮੋਦੀ ਸਰਕਾਰ ਨੇ ਰਾਜ ਸਰਕਾਰਾਂ ਤੋਂ ਬਲੂਪ੍ਰਿੰਟ ਮੰਗ ਲਿਆ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਦਾ ਫੈਸਲਾ ਉਹ ਨਹੀਂ ਬਲਕਿ ਜਨਤਾ ਕਰੇਗੀ।


ਇਸ ਲਈ ਕੇਜਰੀਵਾਲ ਨੇ ਲੌਕਡਾਊਨ ਤੇ ਦਿੱਲੀ ਦੀ ਜਨਤਾ ਤੋਂ ਸੁਝਾਅ ਮੰਗੇ ਹਨ। ਉਨ੍ਹਾਂ ਕਿਹਾ ਹੈ ਕਿ ਸੁਝਾਅ ਮਿਲਣ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ 17 ਮਈ ਤੋਂ ਬਾਅਦ ਕੀ ਦਿੱਲੀ ਨੂੰ ਲੌਕਡਾਊਨ ਵਿੱਚ ਢਿੱਲ ਦਿੱਤੀ ਜਾਵੇ? ਕਿੰਨੀ ਕੁ ਢਿੱਲ ਦਿੱਤੀ ਜਾਵੇ? ਕ੍ਰਿਪਾ ਕਰਕੇ ਮੈਨੂੰ ਕੱਲ ਸ਼ਾਮ 5 ਵਜੇ ਤਕ ਆਪਣੇ ਸੁਝਾਅ 8800007722 'ਤੇ ਵਟਸਐਪ ਕਰੋ ਜਾਂ ਆਪਣੇ ਸੁਝਾਅ ਨੂੰ 1031 ਤੇ ਕਾਲ ਕਰ ਕਿ ਰਿਕਾਰਡ  ਕਰਵਾਓ।



17 ਮਈ ਨੂੰ ਦੇਸ਼ ਵਿਆਪੀ ਲੌਕਡਾਊਨ ਦਾ ਤੀਜਾ ਫੇਜ਼ ਖਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਲਗਭਗ ਛੇ ਘੰਟੇ ਵੀਡੀਓ ਕਾਂਨਫਰੈਂਸਿੰਗ ਤੇ ਗੱਲ ਬਾਤ ਕੀਤੀ।




ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾਵਾਇਰਸ ਸਕਾਰਾਤਮਕ ਮਾਮਲਿਆਂ ਦੀ ਕੁਲ ਗਿਣਤੀ 7639 ਹੋ ਗਈ ਹੈ। ਇਸ ਵਿੱਚ ਕੱਲ ਦੇ 406 ਕੇਸ ਸ਼ਾਮਲ ਹਨ। ਕੱਲ੍ਹ 383 ਲੋਕ ਠੀਕ ਹੋਏ ਹਨ ਅਤੇ ਕੱਲ੍ਹ 13 ਲੋਕਾਂ ਦੀ ਮੌਤ ਵੀ ਹੋਈ ਹੈ। ਰਾਜਧਾਨੀ 'ਚ ਹੁਣ ਤੱਕ ਕੁੱਲ 2512 ਲੋਕ ਠੀਕ ਹੋ ਚੁੱਕੇ ਹਨ ਤੇ ਕੁੱਲ 86 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਚਸ਼ਮਦੀਦ ਗਵਾਹ ਨੇ ਕੀਤੇ ਵੱਡੇ ਖੁਲਾਸੇ!

ਸਰਹੱਦ 'ਤੇ ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਲੱਦਾਖ 'ਚ ਲੜਾਕੂ ਜਹਾਜ਼ ਤਾਇਨਾਤ

ਪੰਜਾਬ ਪਲਿਸ ਨਹੀਂ ਆ ਰਹੀ ਆਪਣੀਆਂ ਹਰਕਤਾਂ ਤੋਂ ਬਾਜ! ਫਿਰ ਕੀਤਾ ਖਾਕੀ ਨੂੰ ਦਾਗਦਾਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ