ਵਾਸ਼ਿੰਗਟਨ: ਅਮਰੀਕਾ ਦੇ ਬਹੁਤ ਸਾਰੇ ਹਸਪਤਾਲ (US hospitals ) ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਹਾਇਡਰੋਕਸਾਈਕਲੋਰੋਕਿਨ ਦੀ ਵਰਤੋਂ ਕੋਰੋਨਾਵਾਇਰਸ (Coronavirus) ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਕਰ ਰਹੇ ਹਨ। ਮੀਡੀਆ ਦੀ ਇੱਕ ਰਿਪੋਰਟ ‘ਚ ਇਹ ਜਾਣਕਾਰੀ ਮਿਲੀ ਹੈ। ਮੈਡੀਕਲ ਜਰਨਲ 'ਅਮਡਸੇ' ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਤ ਖ਼ਬਰ ਮੁਤਾਬਕ, ਮਲੇਰੀਆ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹਾਈਡਰੋਕਸਾਈਕਲੋਰੋਕਿਨ (hydroxychloroquine) ਅਤੇ ਟੋਸੀਲੀਜ਼ੁਮਬ ਯੇਲ ਨਿਊ ਹੈਵਨ ਹੈਲਥ ਸਿਸਟਮ ਦੇ ਹਸਪਤਾਲਾਂ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ।


ਭਾਰਤੀ-ਅਮਰੀਕੀ ਕਾਰਡੀਓਲੋਜਿਸਟ ਨਿਹਾਰ ਦੇਸਾਈ ਨੇ ਮੈਗਜ਼ੀਨ ਨੂੰ ਦੱਸਿਆ, "ਇਹ ਇੱਕ ਸਸਤੀ ਦਵਾਈ ਹੈ, ਇਸ ਦੀ ਵਰਤੋਂ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਨਾਲ ਆਰਾਮ ਮਹਿਸੂਸ ਕਰ ਰਹੇ ਹਨ।"

ਉਨ੍ਹਾਂ ਨੇ ਕਿਹਾ, “ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਹੈ ਕਿ ਸਾਨੂੰ ਫਿਰ ਕਦੇ ਵੀ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਵਰਗੀ ਕਿਸੇ ਚੀਜ ਦਾ ਕਦੇ ਸਾਹਮਣਾ ਨਾ ਕਰਨਾ ਪਏ।” ਉਸਦੇ ਹਸਪਤਾਲ ਦੇ ਲਗਭਪਗ ਅੱਧੇ ਮਰੀਜ਼ ਕੋਵਿਡ-19 ਦੇ ਹਨ।

ਇਸ ਦੌਰਾਨ ਯੂਐਸ ਫੂਡ ਐਂਡ ਐਡਮਿਨਿਸਟ੍ਰੇਸ਼ਨ ਡਰੱਗ (ਐਫਡੀਏ) ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਐਂਟੀ-ਵਾਇਰਲ ਡਰੱਗ ਰੀਮਾਡੇਸੀਵਰ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ਨੂੰ ਰੀਮੇਡੀਸੀਵਰ ਦਿੱਤਾ ਗਿਆ, ਉਨ੍ਹਾਂ ਨੂੰ ਔਸਤਨ 11 ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਐਂਥਨੀ ਫੋਸੀ ਨੇ ਦੱਸਿਆ ਕਿ ਇਹ ਦਵਾਈ ਗੰਭੀਰ ਬਿਮਾਰ ਮਰੀਜ਼ਾਂ ਦੇ ਇਲਾਜ ‘ਚ ਕਾਰਗਰ ਸਿੱਧ ਹੋਵੇਗੀ। ਐਫਡੀਏ ਨੇ ਪਹਿਲਾਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦਵਾਈ ਦੀ ਵਰਤੋਂ ਲਈ ਲਾਬਿੰਗ ਕਰ ਰਹੇ ਹਨ। ਰਿਪੋਰਟਾਂ ਮੁਤਾਬਕ, ਇਸ ਦਵਾਈ ਨੇ ਨਿਊਯਾਰਕ ਅਤੇ ਹੋਰ ਬਹੁਤ ਸਾਰੀਆਂ ਥਾਂਵਾਂ ‘ਤੇ ਮਰੀਜ਼ਾਂ ਦਾ ਇਲਾਜ ਕੀਤਾ ਹੈ। ਰਿਪੋਰਟਾਂ ਦੀ ਮੰਨਿਏ ਤਾਂ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਹਾਈਡ੍ਰੋਕਸਾਈਕਲੋਰੋਕਿਨ ਕੋਰੋਨੋਵਾਇਰਸ ਨਾਲ ਸੰਕਰਮਿਤ ਹੋਣ ਦੇ ਸ਼ੁਰੂਆਤੀ ਪੜਾਅ ਦੌਰਾਨ ਪ੍ਰਭਾਵਸ਼ਾਲੀ ਪਾਈ ਗਈ ਹੈ ਪਰ ਦਿਲ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ।