ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ ਕੋਰੋਨਾ ਸੰਕਰਮਿਤ ਦਾ ਅੰਕੜਾ 82 ਹਜ਼ਾਰ ਦੇ ਨੇੜੇ ਪਹੁੰਚ ਗਿਆ। ਉਧਰ ਪਿਛਲੇ 15 ਦਿਨਾਂ ਵਿੱਚ ਕੇਸਾਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। 1 ਮਈ ਨੂੰ ਦੇਸ਼ ‘ਚ 35,043 ਕੇਸ ਸੀ ਅਤੇ 1147 ਮਰੀਜ਼ਾਂ ਦੀ ਸੰਕਰਮਣ ਕਾਰਨ ਮੌਤ ਹੋਈ ਸੀ। ਪਰ 15 ਮਈ ਤੱਕ ਇਹ ਅੰਕੜੇ 81,970 ‘ਤੇ ਪਹੁੰਚ ਗਏ। ਪਿਛਲੇ 15 ਦਿਨਾਂ ‘ਚ 46,927 ਕੇਸ ਸਾਹਮਣੇ ਆਏ। ਯਾਨੀ ਪਿਛਲੇ ਪੰਦਰਾਂ ਦਿਨਾਂ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ 57.24 ਪ੍ਰਤੀਸ਼ਤ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ ਵਾਧਾ ਉਦੋਂ ਹੋਇਆ ਹੈ ਜਦੋਂ ਦੇਸ਼ 50 ਦਿਨਾਂ ਤੋਂ ਵੱਧ ਸਮੇਂ ਤੋਂ ਲੌਕਡਾਊਨ ਰਿਹਾ। ਇਸ ਦੇ ਨਾਲ ਹੀ ਪਿਛਲੇ 15 ਦਿਨਾਂ ‘ਚ ਇਸ ਸੰਕਰਮਣ ਕਾਰਨ 1502 ਲੋਕਾਂ ਦੀ ਮੌਤ ਹੋ ਗਈ ਹੈ। 1 ਮਈ ਤੱਕ ਇਸ ਸੰਕਰਮਣ ਨਾਲ 1147 ਮਰੀਜ਼ਾਂ ਦੀ ਮੌਤ ਹੋ ਗਈ ਸੀ, ਪਰ 15 ਮਈ ਤੱਕ ਇਸ ਸੰਕਰਮਣ ਕਾਰਨ 2,649 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਯਾਨੀ ਦੇਸ਼ ਵਿਚ ਹੋਈਆਂ ਮੌਤਾਂ ਦਾ 56.70 ਪ੍ਰਤੀਸ਼ਤ 1 ਤੋਂ 15 ਮਈ ਦਰਮਿਆਨ ਹੋਇਆ ਹੈ। ਆਓ ਦੱਸਦੇ ਹਾਂ ਕਿ ਪਿਛਲੇ ਪੰਦਰਾਂ ਦਿਨਾਂ ਵਿੱਚ ਮਾਮਲੇ ਕਿਵੇਂ ਵਧੇ: - - 1 ਮਈ ਤੱਕ ਭਾਰਤ ਵਿੱਚ 35,043 ਕੋਰੋਨਾ ਦੇ ਕੇਸ ਸੀ ਅਤੇ 1147 ਮਰੀਜ਼ਾਂ ਦੀ ਮੌਤ ਹੋ ਗਈ ਸੀ। - 5 ਮਈ ਤੱਕ ਦੇਸ਼ ਵਿੱਚ 46,433 ਕੇਸ ਸਾਹਮਣੇ ਆਏ ਸੀ ਤੇ 1568 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦਿਨ ਇੱਕ ਦਿਨ ‘ਚ 3900 ਨਵੇਂ ਕੇਸ ਸਾਹਮਣੇ ਆਏ ਅਤੇ 24 ਘੰਟਿਆਂ ਵਿਚ 195 ਮਰੀਜ਼ਾਂ ਦੀ ਸੰਕਰਮਣ ਨਾਲ ਮੌਤ ਹੋ ਗਈ। - ਪੰਜ ਦਿਨ ਬਾਅਦ 10 ਮਈ ਨੂੰ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 62,939 ਹੋ ਗਈ। ਇਸ ਸੰਕਰਮਣ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 2109 ਹੋ ਗਈ। - ਪਰ 15 ਮਈ ਤਕ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 81,970 ਹੋ ਗਈ ਸੀ ਅਤੇ ਮਾਰੇ ਗਏ ਲੋਕਾਂ ਦੀ ਗਿਣਤੀ 2649 ਹੋ ਗਈ ਸੀ। ਯਾਨੀ, 1 ਤੋਂ 5 ਮਈ ਦੇ ਵਿਚਕਾਰ ਸੰਕਰਮਣ ਦੇ 11,390 ਮਾਮਲੇ ਸਾਹਮਣੇ ਆਏ ਸੀ। 5 ਅਤੇ 10 ਮਈ ਦੇ ਵਿਚਾਲੇ 16,506 ਕੇਸ ਹੋਏ। ਇਸ ਤੋਂ ਬਾਅਦ 10 ਮਈ ਤੋਂ 15 ਮਈ ਦੇ ਵਿਚਕਾਰ 19,091 ਮਾਮਲੇ ਸਾਹਮਣੇ ਆਏ ਹਨ। ਯਾਨੀ ਪਿਛਲੇ ਪੰਦਰਾਂ ਦਿਨਾਂ ਵਿੱਚ 46,927 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੇਸ ਕਾਫ਼ੀ ਤੇਜ਼ੀ ਨਾਲ ਵਧੇ ਹਨ, ਇਹ ਵੀ ਉਦੋਂ ਜਦੋਂ ਦੇਸ਼ ਵਿੱਚ ਲੌਕਡਾਊਨ ਲਾਗੂ ਸੀ। ਇਸ ਦੌਰਾਨ ਰਾਹਤ ਦੀ ਖ਼ਬਰ ਵੀ ਹੈ, ਦੇਸ਼ ਵਿਚ ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧ ਗਈ ਹੈ। ਦੇਸ਼ ‘ਚ ਹੁਣ ਤਕ 34.06% ਮਰੀਜ਼ ਯਾਨੀ 27,919 ਮਰੀਜ਼ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ। ਭਾਰਤ ਦੇ ਨਾਲ-ਨਾਲ ਵਿਸ਼ਵ ਵਿਚ ਵੀ ਇਸ ਵਾਇਰਸ ਵਿਰੁੱਧ ਦਵਾਈ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਭਾਰਤ ਵਿੱਚ ਟੈਸਟਿੰਗ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਹੁਣ ਤੱਕ 20 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904