ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦੇ ਸੰਕਟ ‘ਚ ਰਾਹਤ ਦੀ ਇੱਕ ਖ਼ਬਰ ਸਾਹਮਣੇ ਆਈ ਹੈ। ਦੇਸ਼ ‘ਚ ਹੁਣ ਤੱਕ 102 ਮਰੀਜ਼ਾਂ ਨੇ ਕੋਰੋਨਾਵਾਇਰਸ ਬਿਮਾਰੀ ਨਾਲ ਜੰਗ ਜਿੱਤ ਲਈ ਹੈ। ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਖ਼ਬਰ ਅਜਿਹੇ ਸਮੇਂ ‘ਚ ਆਈ ਹੈ, ਜਦ ਪੂਰੇ ਦੇਸ਼ ‘ਚ ਕੋਰੋਨਾ ਦੀ ਦਹਿਸ਼ਤ ਫੈਲੀ ਹੋਈ ਹੈ। ਹਾਲਾਂਕਿ ਦੇਸ਼ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ।
ਕਿਹੜੇ ਸੂਬੇ ‘ਚ ਕਿੰਨੇ ਠੀਕ ਹੋਏ?
ਠੀਕ ਹੋਏ ਮਰੀਜ਼ਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ‘ਚ 25, ਕੇਰਲ ‘ਚ 16, ਉੱਤਰ ਪ੍ਰਦੇਸ਼ ‘ਚ 11, ਹਰਿਆਣਾ ‘ਚ 17, ਕਰਨਾਟਕ ‘ਚ 5, ਦਿੱਲੀ ‘ਚ 6, ਤਾਮਿਲਨਾਡੂ ‘ਚ 4, ਲੱਦਾਖ ‘ਚ 3, ਰਾਜਸਥਾਨ ‘ਚ 3, ਹਿਮਾਚਲ ਤੇ ਉਤਰਾਖੰਡ ‘ਚ ਦੋ-ਦੋ, ਤੇਲਾਂਗਾਨਾ, ਗੁਜਰਾਤ, ਜੰਮੂ-ਕਸ਼ਮੀਰ, ਪੰਜਾਬ ਤੇ ਆਂਧਰ ਪ੍ਰਦੇਸ਼ ‘ਚ 1-1 ਮਰੀਜ਼ ਠੀਕ ਹੋਇਆ ਹੈ।
ਕਿਹੜੇ ਸੂਬੇ ‘ਚ ਕਿੰਨੀਆਂ ਮੌਤਾਂ?
ਸਭ ਤੋਂ ਵੱਧ 7 ਮੌਤਾਂ ਮਹਾਰਾਸ਼ਟਰ ‘ਚ ਹੋਈਆਂ ਹਨ। ਇਸ ਤੋਂ ਬਾਅਦ ਗੁਜਰਾਤ ‘ਚ ਪੰਜ, ਕਰਨਾਟਕ ‘ਚ ਤਿੰਨ, ਮੱਧ ਪ੍ਰਦੇਸ਼, ਪੰਜਾਬ ਤੇ ਦਿੱਲੀ ‘ਚ ਦੋ-ਦੋ, ਕੇਰਲ, ਤੇਲਾਂਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੱਛਮੀ ਬੰਗਾਲ, ਬਿਹਾਰ ਤੇ ਹਿਮਾਚਲ ‘ਚ ਇੱਕ-ਇੱਕ ਮੌਤ ਹੋਈ ਹੈ।
ਇਹ ਵੀ ਪੜ੍ਹੋ :
ਕੋਰੋਨਾ ਨੇ ਲਈ ਦੇਸ਼ ਦੇ 27 ਲੋਕਾਂ ਦੀ ਜਾਨ, ਮਰੀਜ਼ਾਂ ਦੀ ਗਿਣਤੀ 1139 ਤੱਕ ਪਹੁੰਚੀ
Coronavirus: ਲੌਕ ਡਾਊਨ ‘ਚ ਵੀ ਮਿਲੇਗੀ ਪੂਰੀ ਤਨਖਾਹ
ਕੋਰੋਨਾ ਦੀ ਦਹਿਸ਼ਤ ‘ਚ ਥੋੜੀ ਰਾਹਤ, 102 ਮਰੀਜ਼ ਹੋਏ ਠੀਕ
ਏਬੀਪੀ ਸਾਂਝਾ
Updated at:
30 Mar 2020 11:34 AM (IST)
ਦੇਸ਼ ‘ਚ ਕੋਰੋਨਾਵਾਇਰਸ ਦੇ ਸੰਕਟ ‘ਚ ਰਾਹਤ ਦੀ ਇੱਕ ਖ਼ਬਰ ਸਾਹਮਣੇ ਆਈ ਹੈ। ਦੇਸ਼ ‘ਚ ਹੁਣ ਤੱਕ 102 ਮਰੀਜ਼ਾਂ ਨੇ ਕੋਰੋਨਾਵਾਇਰਸ ਬਿਮਾਰੀ ਨਾਲ ਜੰਗ ਜਿੱਤ ਲਈ ਹੈ। ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਖ਼ਬਰ ਅਜਿਹੇ ਸਮੇਂ ‘ਚ ਆਈ ਹੈ, ਜਦ ਪੂਰੇ ਦੇਸ਼ ‘ਚ ਕੋਰੋਨਾ ਦੀ ਦਹਿਸ਼ਤ ਫੈਲੀ ਹੋਈ ਹੈ। ਹਾਲਾਂਕਿ ਦੇਸ਼ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ।
- - - - - - - - - Advertisement - - - - - - - - -