ਟਿਕਟਾਂ ਕਾਊਂਟਰ ਤੋਂ ਉਪਲਬਧ ਨਹੀਂ ਹੋਣਗੀਆਂ:
ਰੇਲਵੇ ਸਟੇਸ਼ਨਾਂ 'ਤੇ ਟਿਕਟ ਬੁਕਿੰਗ ਵਿੰਡੋ ਬੰਦ ਰਹੇਗੀ, ਪਲੇਟਫਾਰਮ ਟਿਕਟ ਸਮੇਤ ਕੋਈ ਕਾਊਂਟਰ ਟਿਕਟ ਜਾਰੀ ਨਹੀਂ ਕੀਤੀ ਜਾਏਗੀ। ਇਨ੍ਹਾਂ ਰੇਲ ਗੱਡੀਆਂ ‘ਚ ਸੀਟਾਂ ਰਾਖਵੇਂ ਰੱਖਣ ਵਾਲੇ ਯਾਤਰੀਆਂ ਨੂੰ ਰਵਾਨਗੀ ਦੇ ਸਮੇਂ ਤੋਂ ਘੱਟੋ ਘੱਟ ਇਕ ਘੰਟਾ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਹੋਵੇਗਾ।
ਫਿਲਹਾਲ ਕਿਥੇ-ਕਿਥੇ ਜਾਣਗੀਆਂ ਟਰੇਨਾਂ?
ਇਹ ਵਿਸ਼ੇਸ਼ ਰੇਲ ਗੱਡੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ ਅਤੇ ਡਿਬਰੂਗੜ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਤਿਰੂਵਨੰਤਪੁਰਮ, ਮਦਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਅਤੇ ਜੰਮੂ-ਤਵੀ ਲਈ ਜਾਣਗੀਆਂ।
ਯਾਤਰਾ ‘ਚ ਮਾਸਕ ਪਾਉਣਾ ਅਤੇ ਸਿਹਤ ਜਾਂਚ ਲਾਜ਼ਮੀ ਹੋਵੇਗੀ:
ਯਾਤਰੀਆਂ ਲਈ ਰਵਾਨਗੀ ਬਿੰਦੂ 'ਤੇ ਮਾਸਕ ਅਤੇ ਸਿਹਤ ਜਾਂਚ ਕਰਨਾ ਲਾਜ਼ਮੀ ਹੋਵੇਗਾ, ਸਿਰਫ ਉਨ੍ਹਾਂ ਲੋਕਾਂ ਨੂੰ ਰੇਲ ਗੱਡੀ ‘ਚ ਚੜ੍ਹਨ ਦੀ ਆਗਿਆ ਹੋਵੇਗੀ, ਜੋ ਵਾਇਰਸ ਨਾਲ ਸੰਕਰਮਣ ਦੇ ਕੋਈ ਸੰਕੇਤ ਨਹੀਂ ਦਿਖਾਉਣਗੇ।
ਏਸੀ ਕੋਚਾਂ ਦਾ ਤਾਪਮਾਨ ਥੋੜਾ ਜ਼ਿਆਦਾ ਰੱਖਿਆ ਜਾਵੇਗਾ:
ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਇਨ੍ਹਾਂ ਰੇਲ ਗੱਡੀਆਂ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਕੰਬਲ, ਚਾਦਰਾਂ ਅਤੇ ਤੌਲੀਏ ਆਦਿ ਨਹੀਂ ਦਿੱਤੇ ਜਾਣਗੇ। ਤਾਪਮਾਨ ਆਮ ਦਿਨਾਂ ਨਾਲੋਂ ਥੋੜ੍ਹਾ ਜਿਹਾ ਵੱਧ ਰੱਖਿਆ ਜਾਵੇਗਾ ਅਤੇ ਕੰਪਾਰਟਮੈਂਟਾਂ ਦੇ ਅੰਦਰ ਵੱਧ ਤੋਂ ਵੱਧ ਤਾਜ਼ੀ ਹਵਾ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।