ਵਾਸ਼ਿੰਗਟਨ: ਕੇਂਦਰੀ ਖ਼ੁਫੀਆ ਏਜੰਸੀ (ਸੀਆਈਏ) ਨੇ ਚੀਨ ‘ਚ ਕੋਰੋਨਾਵਾਇਰਸ ਫੈਲਣ ਤੇ ਇਸ ਦੇ ਅਮਰੀਕਾ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘੱਟੋ-ਘੱਟ 12 ਵਾਰ ਚੇਤਾਵਨੀ ਜਾਰੀ ਕੀਤੀ ਸੀ। ਚੇਤਾਵਨੀ ਨੂੰ ਟਰੰਪ ਨੇ ਨਜ਼ਰ ਅੰਦਾਜ਼ ਕੀਤਾ ਤੇ ਇਸ ਤੋਂ ਬਾਅਦ ਦਾ ਮਹਾਮਾਰੀ ਨੇ ਅਮਰੀਕਾ ਨੂੰ ਗ੍ਰਿਫਤ 'ਚ ਲੈ ਲਿਆ। ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 59 ਹਜ਼ਾਰ ਨੂੰ ਪਾਰ ਕਰ ਗਈ ਹੈ। ਮੌਜੂਦਾ ਤੇ ਅਮਰੀਕਾ ਦੇ ਸਾਬਕਾ ਖੁਫੀਆ ਅਧਿਕਾਰੀਆਂ ਨੇ ‘ਦਿ ਵਾਸ਼ਿੰਗਟਨ ਪੋਸਟ’ ਨੂੰ ਦੱਸਿਆ ਕਿ ਡੋਨਾਲਡ ਟਰੰਪ ਨੇ ਜਨਵਰੀ ਤੇ ਫਰਵਰੀ ਦੇ ਰੋਜ਼ਾਨਾ ਸੰਖੇਪ ਦੌਰਾਨ ਕਈ ਵਾਰ ਰਾਸ਼ਟਰਪਤੀ ਨੂੰ ਕੋਰੋਨਾਵਾਇਰਸ ਦੇ ਮੁੱਦੇ ਤੋਂ ਜਾਣੂ ਕਰਵਾਇਆ ਸੀ। ਇਸ ਦੌਰਾਨ ਟਰੰਪ ਦੁਆਰਾ ਵਾਰ-ਵਾਰ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਅੱਜ ਅਮਰੀਕੀ ਇਸ ਤੋਂ ਦੁਖੀ ਹਨ। ਚੀਨ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੋਰੋਨਾਵਾਇਰਸ   ਦਸੰਬਰ ‘ਚ ਨਹੀਂ ਸਗੋਂ ਨਵੰਬਰ 'ਚ ਫੈਲਣਾ ਸ਼ੁਰੂ ਹੋ ਗਿਆ ਸੀ ਪਰ ਡਰੈਗਨ ਨੇ ਇਸ ਨੂੰ ਦੁਨੀਆ ਤੋਂ ਲੁਕੋ ਕੇ ਰੱਖਿਆ ਸੀ। ਕੋਰੋਨਾ ਦੇ ਫੈਲਣ ਦੀ ਖ਼ਬਰ ਦੇ ਰਹੇ ਦੋ ਵਿਗਿਆਨੀਆਂ ‘ਚੋਂ ਇੱਕ ਗਾਇਬ ਹੋ ਗਿਆ ਹੈ ਤੇ ਦੂਜੇ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਹੈ। 31 ਦਸੰਬਰ ਨੂੰ ਚੀਨ ਨੇ ਸਭ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੂੰ ਵਾਇਰਸ ਦੇ ਸੰਕਰਮਣ ਬਾਰੇ ਦੱਸਿਆ। ਇਸ ਦੇ ਬਾਅਦ ਡਬਲਯੂਐਚਓ ਨੇ ਵੀ ਇਸ ਨੂੰ ਇੱਕ ਵਿਸ਼ਵ ਵਿਆਪੀ ਮਹਾਂਮਾਰੀ ਦੇ ਐਲਾਨ ‘ਚ ਇੱਕ ਲੰਮਾ ਸਮਾਂ ਲਾਇਆ।