ਚੰਡੀਗੜ੍ਹ: ਪੰਜਾਬ ‘ਚ  ਪਿਛਲੇ 24 ਘੰਟਿਆਂ ‘ਚ  ਕੋਰੋਨਾਵਾਇਰਸ ਦੇ ਦੋ ਨਵੇਂ ਕੇਸ ਸਾਹਮਣੇ ਆਉਣ ਨਾਲ ਇਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਨਵਾਂ ਸ਼ਹਿਰ ‘ਚ ਇੱਕ ਬੁਜ਼ਰਗ ਦੀ ਕੋਰੋਨਾ ਕਰਕੇ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇੱਥੇ ਮਰੀਜ਼ਾਂ ਦੀ ਗਿਣਤੀ ਚ ਵਾਧਾ ਹੋਇਆ।

ਹੁਣ ਉਸ ਬੁਜ਼ਰਗ ਦੇ ਪੋਤੇ ਨੂੰ ਵੀ ਕੋਰੋਨਾਵਾਇਰਸ ਪੌਜ਼ਟਿਵ ਆਇਆ ਹੈ। ਇਹੀ ਨਹੀਂ ਮੁਹਾਲੀ ਦੀ ਇੱਕ ਬੁਜ਼ਰਗ ਨੂੰ ਵੀ ਕੋਰੋਨਾ ਪੌਜ਼ਟਿਵ ਆਇਆ ਹੈ, ਜਦਕਿ ਅਜੇ ਸੂਬੇ ਦੇ 45 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਜਾਣੋ ਹੁਣ ਤਕ ਕਿੱਥੇ ਕਿੰਨੇ ਕੇਸ:

ਨਵਾਂ ਸ਼ਹਿਰ - 15

ਮੁਹਾਲੀ - 05

ਹੁਸ਼ਿਆਰਪੁਰ - 02

ਅੰਮ੍ਰਿਤਸਰ -01