ਵਿਗੜਦੀਆਂ ਸਥਿਤੀਆਂ ਵਿਚਾਲੇ ਇਰਾਨ ਨੇ 70,000 ਕੈਦੀਆਂ ਦੀ ਰਿਹਾਈ ਵਿੱਚ ਦੇਰੀ ਕੀਤੀ ਹੈ। ਤਹਿਰਾਨ ਇਸ ਪ੍ਰਕੋਪ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੇ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ।- ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ
ਇਰਾਨ ਵਿੱਚ ਮੰਗਲਵਾਰ ਨੂੰ 24 ਲੋਕਾਂ ਦੀ ਮੌਤ ਹੋ ਗਈ। ਇੱਥੇ ਹੁਣ ਤੱਕ 291 ਲੋਕ ਮਾਰੇ ਜਾ ਚੁੱਕੇ ਹਨ, ਜਦੋਂ ਕਿ 8,042 ਸੰਕਰਮਿਤ ਹੋਏ ਹਨ।
ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਮੰਗਲਵਾਰ ਨੂੰ ਇੱਥੇ 168 ਲੋਕਾਂ ਦੀ ਮੌਤ ਹੋਈ। ਇਹ ਇੱਕ ਦਿਨ 'ਚ ਮਰਨ ਵਾਲਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਸਰਕਾਰ ਨੇ ਸਾਰੇ ਦੇਸ਼ ਨੂੰ ਬੰਦ ਕਰ ਦਿੱਤਾ ਹੈ। ਦੇਸ਼ ਦੇ ਤਕਰੀਬਨ 6 ਕਰੋੜ ਲੋਕ ਇਕੱਲੇ ਹੋ ਚੁੱਕੇ ਹਨ। ਹੁਣ ਤੱਕ ਇੱਥੇ 631 ਲੋਕ ਮਾਰੇ ਜਾ ਚੁੱਕੇ ਹਨ, ਜਦੋਂਕਿ ਦਸ ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ।
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਵਾਇਰਸ ਦੇ ਫੈਲਣ ਨੂੰ ਰੋਕਣ ਲਈ ਨਿਊਯਾਰਕ ਸਥਿਤ ਯੂਐਨ ਦੇ ਮੁੱਖ ਦਫਤਰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ।