ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਖਤਰੇ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਫਿਰ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬਜ਼ਾਰ ਖੁੱਲ੍ਹਦੇ ਹੀ ਸੈਂਸੇਕਸ 1700 ਤੋਂ ਵੱਧ ਅੰਕਾਂ ਨਾਲ ਹੇਠਾਂ ਆ ਗਿਆ। ਉੱਥੇ ਹੀ ਨਿਫਟੀ ਕਰੀਬ 500 ਅੰਕ ਨਾਲ ਡਿੱਗਿਆ। ਅਮਰੀਕੀ ਤੇ ਜਪਾਨੀ ਸ਼ੇਅਰ ਬਜ਼ਾਰ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।


ਘਰੇਲੂ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਵੀ ਭਾਰੀ ਉਤਾਰ-ਚੜਾਅ ਦੇਖਣ ਨੂੰ ਮਿਲ ਰਹੇ ਸੀ। ਹਾਲਾਂਕਿ ਸੈਸ਼ਨ ਦੇ ਅੰਤ 'ਚ ਸੈਂਸੇਕਸ 62 ਅੰਕਾਂ ਦੇ ਮਾਮੂਲੀ ਵਾਧੇ ਨਾਲ 35,6597 'ਤੇ, ਜਦਕਿ ਨਿਫਟੀ ਪਿਛਲੇ ਸੈਸ਼ਨ ਦੇ ਮੁਕਾਬਲੇ ਕਰੀਬ ਸੱਤ ਅੰਕ ਉੱਪਰ 10,458 'ਤੇ ਬੰਦ ਹੋਇਆ।

ਇਹ ਵੀ ਪੜ੍ਹੋ:

ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਜ਼ਾਰ 'ਚ ਅੰਤਰਾਸ਼ਟਰੀ ਬਜ਼ਾਰ ਤੋਂ ਮਿਲੇ ਸੰਕੇਤਾਂ ਤੇ ਕੱਚੇ ਤੇਲ ਦੇ ਭਾਅ 'ਚ ਉਤਾਰ-ਚੜਾਅ ਦਾ ਅਸਰ ਬਣਿਆ ਰਿਹਾ।

ਇਹ ਵੀ ਪੜ੍ਹੋ:

ਬਾਜ਼ਾਰ ਖੁੱਲ੍ਹਦੇ ਹੀ ਸੈਂਸੇਕਸ ਤੇ ਨਿਫਟੀ ਨੂੰ ਵੱਡਾ ਝਟਕਾ, ਯੈੱਸ ਬੈਂਕ ਦੇ ਸ਼ੇਅਰ 'ਚ ੳਛਾਲ