ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਸਟਾਕ ਮਾਰਕੀਟ ਅੱਜ ਭਾਰੀ ਗਿਰਾਵਟ ਦੇ ਨਾਲ ਖੁੱਲ੍ਹਿਆ ਹੈ ਤੇ ਸ਼ੁਰੂਆਤੀ ਕਾਰੋਬਾਰ 'ਚ ਵੀ ਇਤਿਹਾਸਕ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੇਸੈਂਕਸ 'ਚ 2100 ਤੋਂ ਵੱਧ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਨਿਫਟੀ ਵੀ 550 ਤੋਂ ਵੱਧ ਅੰਕ ਹੇਠਾਂ ਆ ਗਿਆ ਹੈ। ਇਹ ਪੰਜ ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ।
ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸਟਾਕ ਮਾਰਕੀਟ 'ਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਲਗਪਗ ਪੰਜ ਲੱਖ ਕਰੋੜ ਰੁਪਏ ਡੁੱਬ ਗਏ। ਇਹ ਗਿਰਾਵਟ ਕੋਰੋਨਾ ਵਾਇਰਸ ਦੇ ਫੈਲਣ ਕਰਕੇ ਵੱਧ ਰਹੀ ਆਰਥਿਕ ਅਨਿਸ਼ਚਿਤਤਾ ਕਾਰਨ ਹੋਈ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਦੀ ਸ਼ੁਰੂਆਤ ਵਿੱਚ 30 ਸ਼ੇਅਰਾਂ ਵਾਲਾ ਸੈਂਸੇਕਸ ਇੰਡੈਕਸ 1515.01 ਅੰਕ ਜਾਂ 4.03% ਦੀ ਗਿਰਾਵਟ ਨਾਲ 36,061.61 'ਤੇ ਬੰਦ ਹੋਇਆ। ਨਿਫਟੀ 'ਚ ਵੀ 417.05 ਅੰਕ ਜਾਂ 3.80 ਪ੍ਰਤੀਸ਼ਤ ਦੀ ਗਿਰਾਵਟ ਆਈ ਤੇ ਇਹ 10,572.40 'ਤੇ ਆ ਗਿਆ। ਸੂਚਿਤ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ਵਿੱਚ ਬੀਐਸਸੀ 'ਚ ਭਾਰੀ ਗਿਰਾਵਟ ਦਰਜ ਕੀਤੀ।
ਇਕਵਿਟੀ ਮਾਰਕੀਟ ਵਿੱਚ ਆਈ ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 4,79,820.87 ਕਰੋੜ ਰੁਪਏ ਦਾ ਘਾਟਾ ਪਿਆ ਅਤੇ ਬੀਐਸਸੀ 'ਤੇ ਕੁੱਲ ਮਾਰਕੀਟ ਪੂੰਜੀਕਰਣ 1,39,39,640.96 ਕਰੋੜ ਰੁਪਏ ਰਿਹਾ। ਸ਼ੁੱਕਰਵਾਰ ਨੂੰ ਕਾਰੋਬਾਰ ਦੇ ਅੰਤ 'ਚ ਬੀਐਸਸੀ 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1,44,31,224.41 ਕਰੋੜ ਰੁਪਏ ਸੀ। ਸੈਂਸੇਕਸ ਦੇ ਸਾਰੇ ਸ਼ੇਅਰ ਘਾਟੇ 'ਚ ਚੱਲ ਰਹੇ ਹਨ। ਓਐਨਜੀਸੀ, ਰਿਲਾਇੰਸ, ਇੰਡਸਇੰਡ ਬੈਂਕ, ਟਾਟਾ ਸਟੀਲ, ਐਲ ਐਂਡ ਟੀ, ਆਈਸੀਆਈਸੀਆਈ ਬੈਂਕ ਤੇ ਇਨਫੋਸਿਸ ਦੇ ਸਭ ਤੋਂ ਵੱਡੇ ਨੁਕਸਾਨ ਹੋਏ।
ਵਪਾਰੀਆਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਅਤੇ ਵਿਸ਼ਵਵਿਆਪੀ ਪੱਧਰ ’ਤੇ ਅਨਿਸ਼ਚਿਤਤਾ ਦੇ ਮਾਹੌਲ ਦੇ ਮੱਦੇਨਜ਼ਰ ਨਿਵੇਸ਼ਕ ਘਰੇਲੂ ਬਜ਼ਾਰ ’ਚ ਸਾਵਧਾਨ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਬਾਹਰ ਜਾਣ ਨਾਲ ਮਾਰਕੀਟ ਦੀ ਭਾਵਨਾ ’ਤੇ ਨਕਾਰਾਤਮਕ ਪ੍ਰਭਾਵ ਪਿਆ। ਉਨ੍ਹਾਂ ਕਿਹਾ ਕਿ ਯੈੱਸ ਬੈਂਕ ਸੰਕਟ ਦੇ ਮੱਦੇਨਜ਼ਰ ਦੇਸ਼ ਦੇ ਬੈਂਕਿੰਗ ਖੇਤਰ ਦੀ ਸਥਿਰਤਾ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ।
ਆਰਥਿਕ ਝਟਕਾ! ਮਿੰਟਾਂ 'ਚ ਲੋਕਾਂ ਦੇ ਪੰਜ ਲੱਖ ਕਰੋੜ ਰੁਪਏ ਡੁੱਬੇ
ਮਨਵੀਰ ਕੌਰ ਰੰਧਾਵਾ
Updated at:
09 Mar 2020 02:14 PM (IST)
ਇਕੁਇਟੀ ਮਾਰਕੀਟ ਵਿੱਚ ਆਈ ਗਿਰਾਵਟ ਕਰਕੇ ਨਿਵੇਸ਼ਕਾਂ ਦੇ 4,79,820.87 ਕਰੋੜ ਰੁਪਏ ਡੁੱਬ ਗਏ ਹਨ। ਯੈੱਸ ਬੈਂਕ ਦੇ ਸੰਕਟ ਦੇ ਮੱਦੇਨਜ਼ਰ ਦੇਸ਼ 'ਚ ਬੈਂਕਿੰਗ ਸੈਕਟਰ ਦੀ ਸਥਿਰਤਾ ਬਾਰੇ ਚਿੰਤਾ ਜ਼ਾਹਿਰ ਹੋ ਰਹੀ ਹੈ।
- - - - - - - - - Advertisement - - - - - - - - -