ਨਵੀਂ ਦਿੱਲੀ: ਦੁਕਾਨਦਾਰਾਂ ਦੇ ਮੱਥਿਆਂ 'ਤੇ ਮੰਦੇ ਵਪਾਰ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ। ਕੋਰੋਨਾਵਾਇਰਸ ਦੇ ਡਰ ਕਾਰਨ ਲੋਕ ਮੀਟ ਤੇ ਮੱਛੀ ਖਰੀਦਣ ਤੋਂ ਪ੍ਰਹੇਜ਼ ਕਰ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਹੋਲੀ ਦੇ ਨਜ਼ਦੀਕ ਹਰ ਵਾਰ ਮਟਨ ਦੀ ਚੰਗੀ ਵਿਕਰੀ ਹੁੰਦੀ ਹੈ। ਅਜਿਹੇ 'ਚ ਇਸ ਦੀਆਂ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।
ਇਸ ਵਾਰ ਕੋਰੋਨਾ ਦੇ ਡਰ ਕਾਰਨ ਵਿਕਰੀ 'ਤੇ ਕਰੀਬ 30 ਫੀਸਦ ਤੱਕ ਦਾ ਅਸਰ ਪਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪੰਜਾਬ, ਗੁਜਰਾਤ ਤੇ ਹਰਿਆਣਾ ਦੇ ਪੋਲਟਰੀ ਫਾਰਮ ਤੋਂ ਮਾਲ ਮੰਗਵਾਇਆ ਜਾਂਦਾ ਹੈ ਪਰ ਕੋਰੋਨਾਵਾਇਰਸ ਕਾਰਨ ਇਸ ਵਾਰ ਘੱਟ ਮਾਲ ਮੰਗਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਇਟਲੀ 'ਚ ਕੋਰੋਨਾਵਾਇਰਸ ਨੇ 24 ਘੰਟਿਆਂ 'ਚ ਲਈ 133 ਲੋਕਾਂ ਦੀ ਜਾਨ, ਹੁਣ ਤੱਕ 366 ਦੀ ਹੋਈ ਮੌਤ
ਹਾਲਾਂਕਿ ਅਜੇ ਮਟਨ ਦਾ ਭਾਅ 600 ਰੁਪਏ ਕਿਲੋ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਜੋ ਲੋਕ ਬਾਜ਼ਾਰ ਪਹੁੰਚ ਵੀ ਰਹੇ ਹਨ, ਉਹ ਵੀ ਡਰ-ਡਰ ਕੇ ਇਸ ਦੀ ਖਰੀਦ ਕਰ ਰਹੇ ਹਨ। ਉਹ ਦੁਕਾਨਦਾਰਾਂ ਤੋਂ ਪਹਿਲਾਂ ਮਟਨ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈਂਦੇ ਹਨ।
ਇਹ ਵੀ ਪੜ੍ਹੋ:
ਭਾਰਤ 'ਚ ਕੋਰੋਨਾਵਾਇਰਸ ਦੇ 40 ਮਾਮਲੇ ਆਏ ਸਾਹਮਣੇ
ਹੁਣ ਮੀਟ-ਮੱਛੀ 'ਤੇ ਵੀ ਕੋਰੋਨਾਵਾਇਰਸ ਦਾ ਕਹਿਰ
ਏਬੀਪੀ ਸਾਂਝਾ
Updated at:
09 Mar 2020 11:38 AM (IST)
ਦੁਕਾਨਦਾਰਾਂ ਦੇ ਮੱਥਿਆਂ 'ਤੇ ਮੰਦੇ ਵਪਾਰ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ। ਕੋਰੋਨਾਵਾਇਰਸ ਦੇ ਡਰ ਕਾਰਨ ਲੋਕ ਮੀਟ ਤੇ ਮੱਛੀ ਖਰੀਦਣ ਤੋਂ ਪ੍ਰਹੇਜ਼ ਕਰ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਹੋਲੀ ਦੇ ਨਜ਼ਦੀਕ ਹਰ ਵਾਰ ਮਟਨ ਦੀ ਚੰਗੀ ਵਿਕਰੀ ਹੁੰਦੀ ਹੈ। ਅਜਿਹੇ 'ਚ ਇਸ ਦੀਆਂ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।
- - - - - - - - - Advertisement - - - - - - - - -