ਨਵੀਂ ਦਿੱਲੀ: ਦੁਨੀਆ ਭਰ 'ਚ ਕਹਿਰ ਮਚਾ ਰਿਹਾ ਕੋਰੋਨਾਵਾਇਰਸ ਤੇਜ਼ੀ ਨਾਲ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਲੈ ਰਿਹਾ ਹੈ। 117 ਤੋਂ ਵੀ ਜ਼ਿਆਦਾ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ। ਕੋਰੋਨਾ ਨੂੰ ਲੈ ਕੇ ਭਾਰਤ ਸਰਕਾਰ ਵੀ ਸਖ਼ਤ ਕਦਮ ਚੁੱਕ ਰਹੀ ਹੈ। ਸਰਕਾਰ ਨੇ ਡਿਪਲੋਮੇਟਾਂ ਨੂੰ ਛੱਡ ਕੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ 15 ਅਪ੍ਰੈਲ ਤੱਕ ਜਾਰੀ ਵੀਜ਼ੇ ਰੱਦ ਕਰ ਦਿੱਤੇ ਹਨ।


ਦੁਨੀਆ ਦੀ ਸਿਹਤ 'ਤੇ ਨਜ਼ਰ ਰੱਖਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ WHO ਨੇ ਕੋਰੋਨਾ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਕਿਉਂਕਿ ਚੀਨ ਦੇ ਵੁਹਾਨ 'ਚ 31 ਦਸੰਬਰ 2019 ਨੂੰ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਮਹਿਜ਼ 72 ਦਿਨਾਂ 'ਚ ਇਹ ਵਾਇਰਸ 117 ਦੇਸ਼ਾਂ 'ਚ ਫੈਲ ਗਿਆ ਹੈ।

ਇਹ ਵੀ ਪੜ੍ਹੋ:

ਭਾਰਤ ਵਿੱਚ ਕੋਰੋਨਾਵਾਇਰਸ ਦੇ 10 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ 60 ਪੋਜ਼ਟਿਵ ਕੇਸ ਹੋਏ

ਇਸ ਖਤਰਨਾਕ ਬਿਮਾਰੀ ਨਾਲ ਦੁਨੀਆ 'ਚ 7500 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ 'ਚੋਂ 3158 ਲੋਕਾਂ ਦੀ ਮੌਤ ਸਿਰਫ ਚੀਨ 'ਚ ਹੀ ਹੋਈ ਹੈ। ਚੀਨ ਤੋਂ ਬਾਅਦ ਇਟਲੀ ਸਭ ਤੋਂ ਪ੍ਰਭਾਵਿਤ ਦੇਸ਼ਾਂ 'ਚ ਆਉਂਦਾ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 800 ਤੋਂ ਪਾਰ ਚਲੇ ਗਈ ਹੈ।

ਇਹ ਵੀ ਪੜ੍ਹੋ:

ਕੋਰੋਨਾ ਕਾਰਨ ਬਦਲੀ ਜਾ ਸਕਦੀ ਫ਼ਿਲਮ '83' ਤੇ 'ਸੂਰੀਆਵੰਸ਼ੀ' ਦੇ ਰਿਲੀਜ਼ ਡੇਟ