ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਦੇ 10 ਨਵੇਂ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਦੇਸ਼ 'ਚ ਹੁਣ ਕੋਰੋਨਾਵਾਇਰਸ ਦੇ ਪੋਜ਼ਟਿਵ ਮਾਮਲਿਆਂ ਦੀ ਗਿਣਤੀ 60 ਹੋ ਗਈ ਹੈ। ਸਰਕਾਰ ਨੇ ਜਿਨ੍ਹਾਂ ਕੇਸਾਂ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਚੋਂ ਅੱਠ ਕੇਰਲ ਦੇ ਤੇ ਇੱਕ ਰਾਜਸਥਾਨ ਤੇ ਦਿੱਲੀ ਦਾ ਹੈ।


ਕਿੱਥੇ ਕਿੰਨੇ ਕੇਸ:

ਦਿੱਲੀ ਵਿੱਚ ਪੋਜ਼ਟਿਵ ਕੇਸਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ ਅਤੇ ਯੂਪੀ ਵਿੱਚ ਕੁੱਲ ਪੋਜ਼ਟਿਵ ਕੇਸ ਨੌਂ ਹੋ ਗਏ ਹਨ। ਕੇਰਲ '12 ਪੋਜ਼ਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ ਛੇ ਦੀ ਮੰਗਲਵਾਰ ਨੂੰ ਪੁਸ਼ਟੀ ਹੋਈ ਹੈ। ਤੇਲੰਗਾਨਾ, ਤਾਮਿਲਨਾਡੂ, ਜੰਮੂ ਕਸ਼ਮੀਰ ਅਤੇ ਪੰਜਾਬ ਵਿਚ ਇੱਕ ਪੋਜ਼ਟਿਵ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਵਿੱਚ ਕੋਰੋਨਾ ਵਿੱਚ ਹੁਣ ਤੱਕ ਪੰਜ ਪੋਜ਼ਟਿਵ ਮਾਮਲੇ ਹਨ। ਮਹਾਰਾਸ਼ਟਰ ਅਤੇ ਲੱਦਾਖ 'ਚ ਦੋ-ਦੋ ਵਿਅਕਤੀ ਸੰਕਰਮਿਤ ਪਾਏ ਗਏ ਹਨ।

ਸਰਕਾਰ ਨੇ ਸੂਬਿਆਂ ਨੂੰ ਦਿੱਤੇ ਇਹ ਨਿਰਦੇਸ਼:

ਇਸ ਦੌਰਾਨ ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਨਤਕ ਆਵਾਜਾਈ ਵਾਹਨਾਂ 'ਚ ਸਫਾਈ ਲਈ ਵਿਸ਼ੇਸ਼ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਵੀ ਸਾਰੇ ਬੱਸ ਅੱਡਿਆਂ ਅਤੇ ਬੱਸ ਅੱਡਿਆਂ 'ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ।