ਹੈਦਰਾਬਾਦ: ਕੋਰੋਨਾਵਾਇਰਸ (Covid-19) ਕਰਕੇ ਦੇਸ਼ ਵਿਆਪੀ ਲੌਕਡਾਊਨ (Lockdown) ਨੇ ਪੂਰੇ ਦੇਸ਼ ਵਿੱਚ ਬੇਰੁਜ਼ਗਾਰਾਂ (Unemployment) ਦੀ ਇੰਨੀ ਵੱਡੀ ਫੌਜ ਖੜ੍ਹੀ ਕਰ ਦਿੱਤੀ ਹੈ ਕਿ ਦੇਸ਼ ਦਾ ਕੋਈ ਕੋਨਾ ਅਛੂਤਾ ਨਹੀਂ ਰਿਹਾ। ਨਾ ਸਿਰਫ ਗੈਰ ਸੰਗਠਿਤ ਸੈਕਟਰ (Unorganized Sector) ਦੇ ਕਰਮਚਾਰੀ ਲੌਕਡਾਊਨ ਕਾਰਨ ਬੇਰੁਜ਼ਗਾਰ ਹੋ ਗਏ ਹਨ ਸਗੋਂ ਬੇਰੁਜ਼ਗਾਰੀ ਨੇ ਪੜ੍ਹੇ-ਲਿਖੇ ਵਰਗ ਨੂੰ ਵੀ ਰਗੜ ਦਿੱਤਾ ਹੈ। ਅੱਜ ਹਾਲਾਤ ਇਹ ਹਨ ਕਿ ਦੇਸ਼ ਦਾ ਭਵਿੱਖ ਬਣਾਉਣ ਵਾਲੇ ਅਧਿਆਪਕ ਤੇ ਆਈਟੀ ਪੇਸ਼ੇਵਰ ਜੋ ਲੱਖਾਂ ਦੀ ਕਮਾਈ ਕਰਦੇ ਹਨ, ਵੀ ਮਨਰੇਗਾ (MGNREGA) ਦੀ ਮਜ਼ਦੂਰੀ ਦੇ ਅਧਾਰ ‘ਤੇ ਜਿਉਣ ਲਈ ਮਜਬੂਰ ਹਨ।

ਚਿਰੰਜੀਵੀ ਦਾ ਕਹਿਣਾ ਹੈ, "200-300 ਰੁਪਏ ਤੋਂ ਅਸੀਂ ਆਪਣੇ ਪਰਿਵਾਰ ਦੀ ਘੱਟੋ-ਘੱਟ ਇੱਕ ਸਬਜ਼ੀ ਖਰੀਦ ਸਕਦੇ ਹਾਂ।" ਚਿਰੰਜੀਵੀ ਤੇ ਪਦਮਾ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਵਿੱਚ ਕੁੱਲ 6 ਲੋਕ ਹਨ, ਜਿਨ੍ਹਾਂ ਵਿੱਚ ਦੋ ਬੱਚੇ ਤੇ ਮਾਪੇ ਸ਼ਾਮਲ ਹਨ। ਅਸੀਂ ਬਿਨਾਂ ਤਨਖਾਹ ਦੇ ਕਿਵੇਂ ਜੀਅ ਸਕਦੇ ਹਾਂ?

ਇਹ ਸਥਿਤੀ ਸਿਰਫ ਅਧਿਆਪਕਾਂ ਦਾ ਨਹੀਂ, ਆਈਟੀ ਕੰਪਨੀਆਂ ‘ਚ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ। ਕੁਝ ਦਿਨ ਪਹਿਲਾਂ ਤੱਕ, ਹਰ ਮਹੀਨੇ 1 ਲੱਖ ਰੁਪਏ ਤਨਖਾਹ ਲੈਣ ਵਾਲੀ ਸਪਨਾ (ਸਾਫਟਵੇਅਰ ਇੰਜਨੀਅਰ) ਵੀ ਇਸ ਤਰ੍ਹਾਂ ਜੀਅ ਰਹੀ ਹੈ। ਅੱਜ ਜਦੋਂ ਸਪਨਾ ਮਜ਼ਦੂਰੀ ਕਰਨ ਲਈ ਘਰ ਛੱਡਦੀ ਹੈ ਤਾਂ ਉਸ ਦੇ ਘਰ ਚਾਰ ਪੈਸੇ ਆਉਂਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904