ਇਟਲੀ: ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਦੁਨੀਆ ਭਰ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇਟਲੀ ਤੋਂ ਵੀ ਅਜਿਹੀ ਖ਼ਬਰ ਆਈ ਹੈ। ਇੱਥੇ ਸਮਾਰਟ ਹੈਲਮੇਟ ਤਿਆਰ ਕੀਤਾ ਗਿਆ ਹੈ, ਜਿਸ ਦੀ ਵਰਤੋਂ ਨਾਲ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾਵੇਗੀ।


ਇਸ ਹੈਲਮੇਟ ਅੰਦਰ ਵਿਸ਼ੇਸ਼ ਕੈਮਰਾ ਅਤੇ ਥਰਮਲ ਸਕੈਨਰ ਲਾਏ ਗਏ ਹਨ। ਇਸ ਵਰਤੋਂ ਰੋਮ ਹਵਾਈ ਅੱਡੇ 'ਤੇ ਕੀਤੀ ਜਾ ਰਹੀ ਹੈ। ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਇਸ ਹੈਲਮੇਟ ਦੇ ਸਾਹਮਣਿਓਂ ਲੰਘਣਾ ਹੋਵੇਗਾ। ਏਅਰਪੋਰਟ 'ਤੇ ਮੁਸਾਫਰਾਂ ਤੇ ਮੁਲਾਜ਼ਮਾਂ ਦੇ ਸਰੀਰ ਦਾ ਤਾਪਮਾਨ ਨੂੰ ਇਸ ਆਧੁਨਿਕ ਯੰਤਰ ਨਾਲ ਸੱਤ ਮੀਟਰ ਦੀ ਦੂਰੀ ਤੋਂ ਹੀ ਮਾਪਿਆ ਜਾ ਸਕੇਗਾ।

ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਤਕਨਾਲੋਜੀ ਦੀ ਮਦਦ ਨਾਲ ਮੁਸਾਫਰ ਸੁਰੱਖਿਅਤ ਅਤੇ ਬੇਝਿਜਕ ਹੋ ਕੇ ਆਪਣੀ ਮੰਜ਼ਲ ਵੱਲ ਜਾ ਸਕਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਹਵਾਈ ਯਾਤਰਾ ਕਰ ਰਹੇ ਮੁਸਾਫਰਾਂ ਦਾ ਸਰੀਰਕ ਤਾਪਮਾਨ ਜ਼ਿਆਦਾ ਹੋਣ ਜਾਂ ਉਨ੍ਹਾਂ ਨੂੰ ਬੁਖ਼ਾਰ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਸਫਰ ਨਹੀਂ ਕਰਨ ਦਿੱਤਾ ਜਾਵੇਗਾ। ਅਗਲੇ ਮਹੀਨੇ ਰੋਮ ਏਅਰਪੋਰਟ ਤੋਂ ਕਾਫੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ- 

ਦੁਨੀਆ ਭਰ ‘ਚ 51 ਲੱਖ ਦੇ ਕਰੀਬ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਤਿੰਨ ਲੱਖ ਤੋਂ ਜ਼ਿਆਦਾ ਦੀ ਮੌਤ

ਵੱਡੀ ਖ਼ਬਰ: 25 ਮਈ ਤੋਂ ਦੇਸ਼ ‘ਚ ਘਰੇਲੂ ਉਡਾਣਾਂ ਸ਼ੁਰੂ, ਹਰਦੀਪ ਸਿੰਘ ਪੁਰੀ ਨੇ ਕੀਤਾ ਐਲਾਨ