ਨਵੀਂ ਦਿੱਲੀ: ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਜੂਨ ਤੋਂ ਰੋਜ਼ਾਨਾ ਚੱਲਣ ਵਾਲੀਆਂ 200 ਟਰੇਨਾਂ ਲਈ ਅੱਜ ਸਵੇਰੇ 10 ਵਜੇ ਤੋਂ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਵੇਗੀ। ਇਹ ਰੇਲ ਗੱਡੀਆਂ ਮਜ਼ਦੂਰ ਸਪੈਸ਼ਲ ਟਰੇਨਾਂ ਤੋਂ ਇਲਾਵਾ ਚਲਾਈਆਂ ਜਾਣਗੀਆਂ। ਇਨ੍ਹਾਂ 200 ਟਰੇਨਾਂ ਲਈ ਸਿਰਫ ਆਨ ਲਾਈਨ ਬੁਕਿੰਗ ਦੀ ਸਹੂਲਤ ਹੋਵੇਗੀ।


ਰੇਲਵੇ ਨੇ ਕਿਹਾ ਕਿ ਪਹਿਲਾਂ ਰਿਜ਼ਰਵੇਸ਼ਨ ਕਰਨ ਦੀ ਮਿਆਦ ਵੱਧ ਤੋਂ ਵੱਧ 30 ਦਿਨ ਹੋਵੇਗੀ।

ਇਹ ਰੇਲ ਗੱਡੀਆਂ ਪੂਰੀ ਤਰ੍ਹਾਂ ਰਾਖਵੀਆਂ ਰਹਿਣਗੀਆਂ। ਏਸੀ ਅਤੇ ਨਾਨ ਏਸੀ ਤੋਂ ਇਲਾਵਾ ਜਨਰਲ ਕੋਚ ਵੀ ਹੋਣਗੇ। ਪਰ ਜਨਰਲ ਕੋਚ ਦੀਆਂ ਸੀਟਾਂ ਵੀ ਰਾਖਵੀਂਆਂ ਟਿਕਟਾਂ ਹਨ।


ਤਤਕਾਲ ਅਤੇ ਪ੍ਰੀਮੀਅਮ ਤਤਕਾਲ ਉਪਲਬਧ ਨਹੀਂ:

ਤਤਕਾਲ ਅਤੇ ਪ੍ਰੀਮੀਅਮ ਤਤਕਾਲ ਟਿਕਟਾਂ ਦੀ ਬੁਕਿੰਗ ਇਨ੍ਹਾਂ ਰੇਲ ਗੱਡੀਆਂ ‘ਚ ਉਪਲਬਧ ਨਹੀਂ ਹੋਵੇਗੀ। ਯਾਤਰੀਆਂ ਦੀ ਪਹਿਲੀ ਸੂਚੀ ਰੇਲ ਖੁੱਲ੍ਹਣ ਤੋਂ ਚਾਰ ਘੰਟੇ ਪਹਿਲਾਂ ਤਿਆਰ ਹੋਵੇਗੀ ਅਤੇ ਦੂਜੀ ਸੂਚੀ ਰੇਲ ਗੱਡੀ ਖੁੱਲ੍ਹਣ ਤੋਂ ਦੋ ਘੰਟੇ ਪਹਿਲਾਂ ਤਿਆਰ ਹੋਵੇਗੀ। ਸਾਰੇ ਯਾਤਰੀਆਂ ਨੂੰ ਸਟੇਸ਼ਨ ਦੇ ਕੋਰੀਡੋਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਜਾਂਚ ਕੀਤੀ ਜਾਏਗੀ ਅਤੇ ਬਿਨਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਸਟੇਸ਼ਨ ਵਿੱਚ ਦਾਖਲ ਹੋਣ ਅਤੇ ਰੇਲ ਗੱਡੀ ਵਿੱਚ ਚੜ੍ਹਨ ਦੀ ਆਗਿਆ ਹੋਵੇਗੀ।

ਕੀ ਹੋਵੇਗਾ ਕਿਰਾਇਆ?

ਇਨ੍ਹਾਂ ਰੇਲ ਗੱਡੀਆਂ ਦਾ ਕਿਰਾਇਆ ਆਮ ਹੋਵੇਗਾ। ਰਿਜ਼ਰਵੇਸ਼ਨ ਵਾਲੇ ਜਨਰਲ ਕੋਚ ‘ਚ ਦੂਜੀ ਸ਼੍ਰੇਣੀ ਦੇ ਬੈਠਣ ਦੀ ਸੀਟ ਲਈ ਜਾਵੇਗੀ। ਰੇਲਵੇ ਨੇ ਕਿਹਾ ਕਿ ਇਨ੍ਹਾਂ ਰੇਲ ਗੱਡੀਆਂ ਲਈ ਕੋਈ ਅਣ-ਰਾਖਵੀਆਂ ਟਿਕਟਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਰੇਲਗੱਡੀ 'ਤੇ ਸਵਾਰ ਹੋਣ ਤੋਂ ਬਾਅਦ ਕੋਈ ਟਿਕਟ ਦਿੱਤੀ ਜਾਵੇਗੀ।

‘ਅਮਫਾਨ’ ਨੇ ਬੰਗਾਲ-ਓਡੀਸ਼ਾ ‘ਚ ਮਚਾਈ ਤਬਾਹੀ, ਮਮਤਾ ਬੈਨਰਜੀ ਦਾ ਦਾਅਵਾ- 10 ਤੋਂ 12 ਲੋਕਾਂ ਦੀ ਮੌਤ

ਯਾਤਰਾ ਲਈ ਦਿਸ਼ਾ-ਨਿਰਦੇਸ਼:

-ਸਿਰਫ ਪੁਸ਼ਟੀ ਕੀਤੀ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਸਟੇਸ਼ਨ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।

-ਯਾਤਰਾ ਦੌਰਾਨ ਸਾਰੇ ਯਾਤਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

-ਯਾਤਰੀ ਲਾਜ਼ਮੀ ਤੌਰ 'ਤੇ ਡੇਢ ਘੰਟੇ ਪਹਿਲਾਂ ਸਟੇਸ਼ਨ ‘ਤੇ ਪਹੁੰਚੇ ਹੋਣਗੇ ਤਾਂ ਜੋ ਥਰਮਲ ਸਕ੍ਰੀਨਿੰਗ ਕੀਤੀ ਜਾ ਸਕੇ।

-ਸਿਰਫ ਉਹਨਾਂ ਲੋਕਾਂ ਨੂੰ ਯਾਤਰਾ ਕਰਨ ਦੀ ਆਗਿਆ ਹੋਵੇਗੀ, ਜਿਨ੍ਹਾਂ ਦੇ ਕੋਈ ਲੱਛਣ ਨਹੀਂ ਹਨ।

-ਸਟੇਸ਼ਨ ਅਤੇ ਰੇਲ ਦੋਵਾਂ ਦੇ ਅੰਦਰ ਯਾਤਰੀਆਂ ਨੂੰ ਸਮਾਜਕ ਦੂਰੀਆਂ ਦਾ ਧਿਆਨ ਰੱਖਣਾ ਹੋਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ