‘ਅਮਫਾਨ’ ਨੇ ਬੰਗਾਲ-ਓਡੀਸ਼ਾ ‘ਚ ਮਚਾਈ ਤਬਾਹੀ, ਮਮਤਾ ਬੈਨਰਜੀ ਦਾ ਦਾਅਵਾ- 10 ਤੋਂ 12 ਲੋਕਾਂ ਦੀ ਮੌਤ

ਏਬੀਪੀ ਸਾਂਝਾ Updated at: 21 May 2020 06:36 AM (IST)

ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ‘ਚ ਬੁੱਧਵਾਰ ਨੂੰ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਏ ਚੱਕਰਵਾਤੀ ਤੂਫਾਨ ਅਮਫਾਨ ਨੇ ਵੱਡੀ ਤਬਾਹੀ ਮਚਾਈ ਅਤੇ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

NEXT PREV
ਕੋਲਕਾਤਾ: ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ‘ਚ ਬੁੱਧਵਾਰ ਨੂੰ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਏ ਚੱਕਰਵਾਤੀ ਤੂਫਾਨ ਅਮਫਾਨ ਨੇ ਵੱਡੀ ਤਬਾਹੀ ਮਚਾਈ ਅਤੇ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।


ਚੱਕਰਵਾਤ ਦੁਪਹਿਰ ਕਰੀਬ ਢਾਈ ਵਜੇ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਆਈਲੈਂਡ ਦੇ ਵਿਚਕਾਰ ਤਟ ‘ਤੇ ਪਹੁੰਚ ਗਿਆ। ਚੱਕਰਵਾਤ ਨੇ ਤੱਟਵਰਤੀ ਇਲਾਕਿਆਂ ‘ਚ ਭਾਰੀ ਤਬਾਹੀ ਮਚਾਈ।


ਚੱਕਰਵਾਤ ਕਾਰਨ ਵੱਡੀ ਗਿਣਤੀ ‘ਚ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਉਥੇ ਹੀ ਕੱਚੇ ਘਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ।

ਅਧਿਕਾਰੀਆਂ ਅਨੁਸਾਰ ਚੱਕਰਵਾਤ ਦੇ ਆਉਣ ਤੋਂ ਪਹਿਲਾਂ ਘੱਟੋ ਘੱਟ 6.58 ਲੱਖ ਲੋਕਾਂ ਨੂੰ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਸੀ।

160-170 kmph ਸੀ ਰਫਤਾਰ

ਮੌਸਮ ਵਿਭਾਗ ਅਨੁਸਾਰ ਪੱਛਮੀ ਬੰਗਾਲ ਦੇ ਤੱਟ 'ਤੇ ਪਹੁੰਚਣ ਸਮੇਂ ਹਵਾ ਦੀ ਗਤੀ ਚੱਕਰਵਾਤ ਦੇ ਕੇਂਦਰ ਦੇ ਕੋਲ 160-170 ਕਿਲੋਮੀਟਰ ਪ੍ਰਤੀ ਘੰਟਾ ਸੀ. ਇੱਕ ਅਧਿਕਾਰੀ ਨੇ ਦੱਸਿਆ ਕਿ

ਉੱਤਰੀ 24 ਪਰਗਾਨ ਜ਼ਿਲ੍ਹੇ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ, ਜਦਕਿ ਹਾਵੜਾ ਵਿੱਚ ਇੱਕ 13 ਸਾਲਾ ਲੜਕੀ ਦੀ ਅਜਿਹੀ ਹੀ ਇੱਕ ਘਟਨਾ ਵਿੱਚ ਮੌਤ ਹੋ ਗਈ। ਓਡੀਸ਼ਾ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।-


ਮਮਤਾ ਬੈਨਰਜੀ ਨੇ 10 ਤੋਂ 12 ਦੇ ਮਾਰੇ ਜਾਣ ਦਾ ਕੀਤਾ ਦਾਅਵਾ:

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਘੱਟੋ ਘੱਟ 10 ਤੋਂ 12 ਲੋਕਾਂ ਦੀ ਮੌਤ ਹੋ ਗਈ ਹੈ। ਉਹ ਸੂਬਾ ਸਕੱਤਰੇਤ ਨਬੰਨਾ ਨਾਲ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ,

ਇਲਾਕੇ ਦੇ ਇਲਾਕੇ ਤਬਾਹ ਹੋ ਗਏ ਹਨ। ਮੈਨੂੰ ਅੱਜ ਇਕ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਘੱਟੋ ਘੱਟ 10-12 ਲੋਕਾਂ ਦੀ ਮੌਤ ਹੋ ਗਈ ਹੈ। ਨੰਦੀਗਰਾਮ ਅਤੇ ਰਾਮਨਗਰ ... ਉੱਤਰੀ ਅਤੇ ਦੱਖਣੀ 24 ਪਰਗਣਾ ਦੇ ਦੋ ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਗਏ। -


ਐਨਡੀਆਰਐਫ ਨੇ ਓਡੀਸ਼ਾ ਵਿੱਚ ਕੀਤੀਆਂ 20 ਟੀਮਾਂ ਤਾਇਨਾਤ:

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਡਾਇਰੈਕਟਰ ਜਨਰਲ ਐਸ ਐਨ ਪ੍ਰਧਾਨ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਓਡੀਸ਼ਾ ਵਿੱਚ 20 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦੋਂਕਿ 19 ਯੂਨਿਟ ਪੱਛਮੀ ਬੰਗਾਲ ਵਿੱਚ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਓਡੀਸ਼ਾ ਵਿੱਚ ਐਨਡੀਆਰਐਫ ਦੀਆਂ ਟੀਮਾਂ ਨੇ ਸੜਕਾਂ ਦੀ ਸਫਾਈ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ, ਪੱਛਮੀ ਬੰਗਾਲ ‘ਚ ਤਾਇਨਾਤ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ‘ਚ ਤਕਰੀਬਨ ਪੰਜ ਲੱਖ ਲੋਕਾਂ ਅਤੇ ਓਡੀਸ਼ਾ ‘ਚ ਤਕਰੀਬਨ 1.58 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ'ਤੇ ਪਹੁੰਚਾਇਆ ਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.