ਸੋਨੀਪਤ: ਸੋਨੀਪਤ ਸ਼ਰਾਬ ਘੁਟਾਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਹਰਿਆਣਾ ਪੁਲਿਸ ਨੇ ਤਤਕਾਲੀ ਐਸਐਚਓ ਇੰਸਪੈਕਟਰ ਜਸਬੀਰ ਨੂੰ ਪੁਲਿਸ ਸੇਵਾ ਤੋਂ ਬਰਖਾਸਤ ਕਰ ਦਿੱਤਾ ਹੈ।ਮਹਿਕਮੇ ਵੱਲੋਂ ਕੀਤੀ ਜਾਂਚ ਵਿੱਚ ਰੋਹਤਕ ਪੁਲਿਸ ਰੇਂਜ ਦੇ ਆਈਜੀ-ਕਮ-ਏਡੀਜੀਪੀ ਸੰਦੀਪ ਖੀਰਵਰ ਨੇ ਜਸਬੀਰ ਖ਼ਿਲਾਫ਼ ਵਿਭਾਗੀ ਕਾਰਵਾਈ 'ਚ ਉਸਨੂੰ ਦੋਸ਼ੀ ਪਾਇਆ ਹੈ।


ਏਬੀਪੀ ਨਿਊਜ਼ ਵਲੋਂ ਕੀਤੀ ਗਈ ਸ਼ਰਾਬ ਤਸਕਰੀ ਦੇ ਵੱਡੇ ਖੁਲਾਸਿਆਂ ਤੋਂ ਬਾਅਦ ਸੋਨੀਪਤ ਦੇ ਐਸਪੀ ਜਸ਼ਨਦੀਪ ਰੰਧਾਵਾ ਵਲੋਂ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਸੀ।ਵਿਭਾਗੀ ਜਾਂਚ ਅਨੁਸਾਰ ਐਸਐਚਓ ਜਸਬੀਰ ਨੇ ਸ਼ਰਾਬ ਮਾਫੀਆ ਨਾਲ ਮਿਲ ਕੇ ਸ਼ਰਾਬ ਦਾ ਗੈਰਕਨੂੰਨੀ ਕਾਰੋਬਾਰ ਕੀਤਾ ਸੀ।ਜਸਬੀਰ ਨੇ ਲੌਕਡਾਊਨ ਦੌਰਾਨ ਤਸਕਰ ਭੁਪੇਂਦਰ ਦਹੀਆ ਨਾਲ ਮਿਲ ਕੇ ਵੱਡੇ ਪੱਧਰ 'ਤੇ ਸ਼ਰਾਬ ਦੀ ਤਸਕਰੀ ਕੀਤੀ।

ਐਸਐਚਓ ਜਸਬੀਰ ਵਿਰੁੱਧ ਭ੍ਰਿਸ਼ਟਾਚਾਰ ਐਕਟ ਤਹਿਤ ਵਿਭਾਗੀ ਕਾਰਵਾਈ ਕੀਤੀ ਗਈ ਹੈ।ਇੰਸਪੈਕਟਰ ਜਸਬੀਰ ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਅੰਡਰ ਗ੍ਰਾਊਂਡ ਹੈ।
ਇਹ ਵੀ ਪੜ੍ਹੋ:  ਕੋਰੋਨਾ ਨਾਲ ਜੰਗ 'ਚ ਪੰਜਾਬ ਸਭ ਤੋਂ ਅੱਗੇ, ਨੰਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂ ਤੰਦਰੁਸਤ

ਆਰਥਿਕ ਮੰਦੀ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ

ਕੈਪਟਨ ਸਰਕਾਰ ਦਾ ਅਹਿਮ ਫੈਸਲਾ: ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ