Coronavirus: ਕੋਰੋਨਾਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੁਨੀਆ ਦੇ 213 ਦੇਸ਼ਾਂ ਵਿੱਚ 99,685 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,738 ਦਾ ਵਾਧਾ ਹੋਇਆ ਹੈ।


ਵਰਲਡ ਮੀਟਰ ਅਨੁਸਾਰ ਹੁਣ ਤੱਕ ਵਿਸ਼ਵ ਭਰ ਵਿੱਚ 51 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ 29 ਹਜ਼ਾਰ 292 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

 ਇਸ ਦੇ ਨਾਲ ਹੀ 20 ਲੱਖ 20 ਹਜ਼ਾਰ 151 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 12 ਦੇਸ਼ਾਂ ਵਿਚੋਂ ਆਏ ਹਨ। nਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 38 ਲੱਖ ਹੈ।


ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?

ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਰੋਨਾ ਨੇ ਅਮਰੀਕਾ ਤੋਂ ਬਾਅਦ ਯੂਕੇ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ 35,704 ਮੌਤਾਂ ਦੇ ਨਾਲ ਕੁੱਲ 248,293 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

‘ਅਮਫਾਨ’ ਨੇ ਬੰਗਾਲ-ਓਡੀਸ਼ਾ ‘ਚ ਮਚਾਈ ਤਬਾਹੀ, ਮਮਤਾ ਬੈਨਰਜੀ ਦਾ ਦਾਅਵਾ- 10 ਤੋਂ 12 ਲੋਕਾਂ ਦੀ ਮੌਤ

• ਅਮਰੀਕਾ: ਕੇਸ - 1,591,953, ਮੌਤਾਂ - 94,992

• ਰੂਸ: ਕੇਸ - 308,705, ਮੌਤਾਂ - 2,972

• ਬ੍ਰਾਜ਼ੀਲ: ਕੇਸ - 293,357, ਮੌਤਾਂ - 18,894

• ਸਪੇਨ: ਕੇਸ - 279,524, ਮੌਤਾਂ - 27,888

• ਯੂਕੇ: ਕੇਸ - 248,293, ਮੌਤਾਂ - 35,704

• ਇਟਲੀ: ਕੇਸ - 227,364, ਮੌਤਾਂ - 32,330

• ਫਰਾਂਸ: ਕੇਸ - 181,575, ਮੌਤਾਂ - 28,132

• ਜਰਮਨੀ: ਕੇਸ - 178,531, ਮੌਤਾਂ - 8,270

• ਤੁਰਕੀ: ਕੇਸ - 152,587, ਮੌਤਾਂ - 4,222

• ਈਰਾਨ: ਕੇਸ - 126,949, ਮੌਤਾਂ - 7,183

ਅੱਜ ਸਵੇਰੇ 10 ਵਜੇ ਸ਼ੁਰੂ ਹੋਵੇਗੀ 1 ਜੂਨ ਤੋਂ ਰੋਜ਼ਾਨਾ ਚੱਲਣ ਵਾਲੀਆਂ 200 ਟਰੇਨਾਂ ਲਈ ਆਨਲਾਈਨ ਬੁਕਿੰਗ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ