ਚੰਡੀਗੜ੍ਹ: ਇੱਕ ਐਨਆਰਆਈ ਜੋੜਾ (32 ਸਾਲ ਦਾ ਮਰਦ ਤੇ 32 ਸਾਲਾ ਔਰਤ) ਕੈਨੇਡਾ ਦੇ ਵਸਨੀਕ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ। ਦੋਵਾਂ ਦਾ nCoV ਟੈਸਟ ਸਕਾਰਾਤਮਕ ਆਇਆ।
ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਇੱਕ 23 ਸਾਲਾ ਵਿਅਕਤੀ, ਚੰਡੀਗੜ੍ਹ ਦਾ ਵਸਨਿਕ ਕੋਵਿਡ-19 ਦੇ ਟੈਸਟ ‘ਚ ਸਕਾਰਾਤਮਕ ਆਇਆ।
ਇੱਕ ਹੋਰ 23 ਸਾਲਾ ਚੰਡੀਗੜ੍ਹ ਨਿਵਾਸੀ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋਇਆ। ਉਹ ਵੀ ਕੋਰੋਨਾਵਾਇਰਸ ਪੌਜ਼ੇਟਿਵ ਆਇਆ।
ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ 40 ਸਾਲਾ ਔਰਤ ਦੀ ਕੋਵਿਡ-19 ਦੀ ਰਿਪੋਰਟ ਸਕਾਰਾਤਮਕ ਆਈ।
ਪੰਜਾਬ ਦੇ ਮੁਹਾਲੀ ਦਾ ਇੱਕ 33 ਸਾਲਾ ਮਰਦ ਨਿਵਾਸੀ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੈ। ਉਸ ਦੀ ਐਨਸੀਓਵੀ ਲਈ ਟੈਸਟ ਨਕਾਰਾਤਮਕ ਰਿਹਾ।
ਅੱਜ ਪੰਜ ਹੋਰ ਨਵੇਂ ਕੇਸ ਆਉਣ ਨਾਲ ਚੰਡੀਗੜ੍ਹ ਵਿੱਚ ਕੋਵਿਡ-19 ਪੌਜ਼ੇਟਿਵ ਕੇਸਾਂ ਦੀ ਗਿਣਤੀ 13 ਹੋ ਗਈ ਹੈ।