ਚੰਡੀਗੜ੍ਹ: ਸ਼ਹਿਰ 'ਚ ਸੜਕ ਕਿਨਾਰੇ ਗੱਡੀ ਪਾਰਕ ਕਰਕੇ ਫੋਨ 'ਤੇ ਗੱਲ ਕਰਨ, ਕਿਸੇ ਦਾ ਇੰਤਜ਼ਾਰ, ਪਿਕ ਐਂਡ ਡਰਾਪ ਤੇ ਗ੍ਰੀਨ ਲਾਈਟ ਦੇ ਇੰਤਜ਼ਾਰ 'ਚ ਸਲਿਪ ਰੋਡ ਬਲੌਕ ਕਰਨ 'ਤੇ ਟ੍ਰੈਫਿਕ ਪੁਲਿਸ ਚਲਾਨ ਕੱਟੇਗੀ। ਅਜੇ ਇਹ ਨਿਯਮ ਸ਼ਹਿਰ ਦੇ ਤਿੰਨ ਮੁੱਖ ਮੱਧ ਮਾਰਗ, ਦੱਖਣ ਮਾਰਗ ਤੇ ਉਦਯੋਗ ਮਾਰਗ 'ਤੇ ਲਾਗੂ ਹੋਣਗੇ।


ਪਬਲਿਕ ਨੂੰ ਜਾਮ ਤੇ ਸੜਕ ਹਾਦਸਿਆਂ ਤੋਂ ਬਚਾਉਣ ਲਈ ਮੋਟਰ ਵਹੀਕਲ ਐਕਟ-2017 ਦੇ ਆਰਟੀਕਲ-22 ਤਹਿਤ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਗੱਡੀਆਂ 'ਤੇ ਅਹੁਦੇ ਦੇ ਸਟੀਕਰ ਲਾਉਣ ਵਾਲੇ ਵਾਹਨ ਚਾਲਕਾਂ ਦਾ ਪੁਲਿਸ ਚਲਾਨ ਕਰ ਰਹੀ ਹੈ।

ਚਲਾਨ ਤੋਂ ਬਚਣ ਦੇ ਰਾਹ:

-ਪਿਕ ਐਂਡ ਡਰਾਪ ਤੇ ਜ਼ਰੂਰੀ ਕਾਲ ਲਈ ਸਟਾਪੇਜ ਜਾਂ ਸਲਿਪ ਰੋਡ 'ਤੇ ਰੁਕੋ।

-ਕਿਸੇ ਦਾ ਇੰਤਜ਼ਾਰ ਕਰਨ ਲਈ ਨਜ਼ਦੀਕੀ ਪਾਰਕਿੰਗ ਦੀ ਵਰਤੋਂ ਕਰੋ।

-ਵਾਹਨ ਨੂੰ ਸੜਕ 'ਤੇ ਕਿਸੇ ਕੈਟੇਗਰੀ ਵਾਲੀ ਲੇਨ 'ਚ ਹੀ ਚਲਾਓ।

-ਸੜਕ 'ਤੇ ਗੱਡੀ 'ਚ ਟੈਕਨੀਕਲ ਪ੍ਰੌਬਲਮ ਹੋਣ 'ਤੇ ਇੰਡੀਕੇਟਰ ਤੇ ਰਿਫਲੈਕਟਰ ਚਲਾ ਕੇ ਰੋਕੋ।

-ਟ੍ਰੈਫਿਕ ਸਿਗਨਲ 'ਤੇ ਗੱਡੀ ਰੋਕਣ ਤੋਂ ਪਹਿਲਾਂ ਧਿਆਨ ਰੱਖੋ ਕਿ ਸਾਈਡ ਵਾਲੀ ਸਲਿਪ ਰੋਡ ਬਲਾਕ ਨਾ ਹੋਵੇ।