ਲੰਡਨ: ਬ੍ਰਿਟੇਨ ਦੀ ਇੱਕ ਅਦਾਲਤ ਨੇ ਦੁਬਈ ਦੇ ਸ਼ਾਸਕ ਖਿਲਾਫ ਅਗਵਾ ਕਰਨ ਤੇ ਡਰਾਉਣ-ਧਮਕਾਉਣ ਦੇ ਦੋਸ਼ ਸਹੀ ਪਾਏ ਹਨ। ਅਦਾਲਤ ਨੇ ਇਹ ਫੈਸਲਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਸਾਬਕਾ ਪਤਨੀ ਦੇ ਮਾਮਲੇ ਵਿੱਚ ਸੁਣਾਇਆ ਹੈ। ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਸਾਬਕਾ ਪਤਨੀ ਹਯਾ ਨੇ ਜਾਨ ਦੇ ਖ਼ਤਰੇ ਦੇ ਮਾਮਲੇ 'ਚ ਕੇਸ ਦਾਇਰ ਕੀਤਾ ਸੀ। ਅਦਾਲਤ ਨੇ ਅੱਠ ਮਹੀਨੇ ਪਹਿਲਾਂ ਸ਼ਹਿਜ਼ਾਦੀ ਹਯਾ ਦੇ ਹੱਕ ਵਿੱਚ ਸ਼ੁਰੂ ਹੋਇਆ ਫੈਸਲਾ ਸੁਣਾਇਆ।

ਦੁਬਈ ਦੇ ਸ਼ਾਸਕ ਖਿਲਾਫ ਸਾਬਕਾ ਪਤਨੀ ਦਾ ਇਲਜ਼ਾਮ ਸੱਚ:

ਸ਼ਹਿਜ਼ਾਦੀ ਹਯਾ ਪਿਛਲੇ ਸਾਲ ਆਪਣੇ ਦੋ ਬੱਚਿਆਂ ਨਾਲ ਦੁਬਈ ਤੋਂ ਫਰਾਰ ਹੋ ਗਈ ਸੀ। ਉਸ ਨੇ ਆਪਣੀ ਜਾਨ ਦੇ ਖ਼ਤਰੇ ਨੂੰ ਆਪਣੇ ਦੋਸਤਾਂ ਕੋਲ ਜ਼ਾਹਰ ਕੀਤਾ ਸੀ। ਅਦਾਲਤ ਨੇ ਗਵਾਹਾਂ ਦੇ ਬਿਆਨਾਂ ਦੇ ਅਧਾਰ ਤੇ ਕਿਹਾ, "ਸ਼ੇਖ ਮੁਹੰਮਦ ਇੱਕ ਹੋਰ ਪਤਨੀ ਤੋਂ ਜੰਮੀਆਂ ਦੋ ਧੀਆਂ ਦੇ ਅਗਵਾ ਕਰਨ ਤੇ ਜਬਰੀ ਦੁਬਈ ਵਾਪਸੀ ਲਈ ਜ਼ਿੰਮੇਵਾਰ ਹੈ।"

ਇਲਜ਼ਾਮ ਹੈ ਕਿ ਸ਼ੇਖ ਸ਼ਮਸਾ ਨੂੰ 2000 'ਚ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੇ ਏਜੰਟਾਂ ਨੇ ਕੈਂਬਰਿਜ ਸ਼ੀਅਰ ਤੋਂ ਚੁੱਕਿਆ ਸੀ ਤੇ ਬੇਹੋਸ਼ ਕਰਕੇ ਦੁਬਈ ਲੈ ਗਏ ਸੀ। ਜਿੱਥੇ ਸ਼ਮਸਾ ਅਜੇ ਵੀ ਆਪਣੀ ਇੱਛਾ ਦੇ ਵਿਰੁੱਧ ਰਹੀ ਹੈ। ਜਦੋਂ ਕਿ ਸ਼ੇਖ ਲਤੀਫਾ ਨੇ ਦੋ ਵਾਰ ਆਪਣੇ ਪਿਤਾ ਦੇ ਸ਼ਾਹੀ ਘਰ ਤੋਂ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ।

ਜਦੋਂ ਪਹਿਲੀ ਵਾਰ 2002 'ਚ ਫੜਿਆ ਗਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਤਿੰਨ ਸਾਲ ਦੁਬਈ 'ਚ ਕੈਦ ਰੱਖਿਆ। ਦੂਜੀ ਵਾਰ 2018 ਵਿੱਚ ਉਸ ਨੂੰ ਭਾਰਤ ਤੋਂ ਫੜਿਆ ਗਿਆ ਤੇ ਉਸ ਨੂੰ ਦੁਬਈ ਵਿੱਚ ਨਜ਼ਰਬੰਦ ਰੱਖਿਆ ਗਿਆ। ਜੱਜ ਨੂੰ ਸ਼ੇਖ ਲਤੀਫ਼ਾ ਦੁਆਰਾ ਪੇਸ਼ ਕੀਤੀ ਗਈ ਇੱਕ ਵੀਡੀਓ ਵਿੱਚ ਇਹ ਇਲਜਾਮ ਸੱਚੇ ਪਾਏ।

ਸ਼ਹਿਜ਼ਾਦੀ ਹਯਾ

ਜੱਜ ਨੇ ਕਿਹਾ, ਪਤਨੀ ਨਾਲ ਧਮਕੀ ਭਰਪੂਰ ਰਵੱਈਆ ਅਪਣਾਇਆ:

ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ 2018 ਤੋਂ ਬਾਅਦ ਤੋਂ ਸ਼ੇਖ ਰਾਸ਼ਿਦ ਨੇ ਆਪਣੀ ਪਤਨੀ ਨਾਲ ਧਮਕੀ ਭਰੇ ਰਵੱਈਏ ਨੂੰ ਅਪਣਾਇਆ। ਇਥੋਂ ਤਕ ਕਿ ਉਸਨੇ ਦੂਜਿਆਂ ਨੂੰ ਆਪਣੀ ਤਰਫ਼ੋਂ ਇਹ ਕਰਨ ਦੇ ਆਦੇਸ਼ ਵੀ ਦਿੱਤੇ। ਅਦਾਲਤ ਨੂੰ ਦੱਸਿਆ ਗਿਆ ਕਿ ਸ਼ੇਆ ਮੁਹੰਮਦ ਦੀ ਧਮਕੀਆਂ ਕਰਕੇ ਹਯਾ ਬਹੁਤ ਡਰੀ ਹੋਈ ਸੀ।

ਉਨ੍ਹਾਂ ਨੇ ਇਹ ਵੀ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਉਨ੍ਹਾਂ ਨੂੰ ਦੁਬਈ ਲਿਜਾਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਸ਼ਹਿਜ਼ਾਦੀ ਹਯਾ ਨੇ ਅਦਾਲਤ ਨੂੰ ਦੱਸਿਆ ਕਿ ਮਈ 2019 'ਚ ਉਸ ਨੂੰ ਕਿਹਾ ਗਿਆ ਸੀ, "ਉਹ ਤੇ ਉਸਦੇ ਬੱਚੇ ਇੰਗਲੈਂਡ 'ਚ ਕਦੇ ਵੀ ਸੁਰੱਖਿਅਤ ਨਹੀਂ ਰਹਿਣਗੇ।"