ਪਵਨਪ੍ਰੀਤ ਕੌਰ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 59 ਹੋ ਗਈ ਹੈ। ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਕੌਰ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਉਹ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖਿਲ ਹਨ।

ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਚਾਚੀ ਤੇ ਕੀਰਤਨੀ ਜੱਥੇ ਦੇ ਸਾਥੀ ਵੀ ਪਾਜ਼ਿ ਟਿਵ ਪਾਏ ਗਏ। ਉੱਧਰ ਫਰੀਦਕੋਟ ਤੋਂ ਵੀ ਕੋਰੋਨਾ ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ਿਟਿਵ ਪਾਏ ਗਏ ਆਨੰਦ ਗੋਅਲ ਨਾਂ ਦੇ ਇਸ ਵਿਅਕਤੀ ਦੀ ਉਮਰ 35 ਸਾਲ ਹੈ। ਇਸ ਬਾਰੇ ਪਤਾ ਚੱਲਦਿਆਂ ਡੀਸੀ ਫਰੀਦਕੋਟ ਵਲੋਂ ਅੱਜ ਸਵੇਰੇ 6 ਵਜੇ ਇਲਾਕੇ ਦਾ ਜਾਇਜ਼ਾ ਲਿਆ ਗਿਆ।



ਇਸ ਤੋਂ ਇਲਾਵਾ ਦਿੱਲੀ ਜਾਣ ਵਾਲੇ ਤਬਲੀਗੀ ਜਮਾਤ ਦੇ 3 ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ। ਇਨ੍ਹਾਂ ਦੇ ਸੰਪਰਕ ‘ਚ 17 ਲੋਕ ਪਾਏ ਗਏ ਹਨ। ਇਹ ਨਿਜ਼ਾਮੂਦੀਨ ‘ਚ ਸ਼ਾਮਿਲ ਹੋਣ ਲਈ 19 ਮਾਰਚ ਨੂੰ ਦਿੱਲੀ ਗਏ ਸੀ। ਤਬਲੀਗੀ ਜਮਾਤ ‘ਚ ਸ਼ਾਮਿਲ ਹੋਣ ਵਾਲੇ 10 ਵਿਅਕਤੀਆਂ ‘ਚੋਂ 6 ਟੈਸਟ ਨੈਗੇਟਿਵ, 3 ਪਾਜ਼ਿਟਿਵ ਹਨ,  2 ਦੀ ਰਿਪੋਰਟ ਦੋਬਾਰਾ ਟੈਸਟ ਲਈ ਭੇਜੀ ਗਈ ਹੈ। ਇਨ੍ਹਾਂ ‘ਚ 11 ਵਿਅਕਤੀ ਸਥਾਨਕ ਮੌਲਵੀ ਹੈ।

ਇਹ ਵੀ ਪੜ੍ਹੋ :

ਦੁਨੀਆ ਭਰ ‘ਚ 10 ਲੱਖ ਤੋਂ ਜ਼ਿਆਦਾ ਬਣੇ ਕੋਰੋਨਾ ਦੇ ਮਰੀਜ਼, ਇਟਲੀ-ਸਪੇਨ, ਅਮਰੀਕਾ-ਬ੍ਰਿਟੇਨ ‘ਚ ਹਾਲਾਤ ਬੇਕਾਬੂ

ਦੇਸ਼ ‘ਚ ਲਗਾਤਾਰ ਹੋ ਰਹੇ ਵੀਡੀਓ ਕਾਲ ਜ਼ਰੀਏ ਵਿਆਹ, ਲੌਕ ਡਾਊਨ ‘ਚ ਹੁਣ ਇੱਕ ਹੋਰ ਵਿਆਹ