ਭੱਜੀ ਨੇ ਕੁਝ ਤਸਵੀਰਾਂ ਟਵੀਟ ਕਰਦਿਆਂ ਲਿਖਿਆ, ‘ਸਤਿਨਾਮ ਵਾਹਿਗੁਰੂ ਬੱਸ ਹਿੰਮਤ ਦਿਓ। ਗੀਤਾ ਬਸਰਾ ਤੇ ਮੈਂ ਵਾਅਦਾ ਕੀਤਾ ਹੈ ਕਿ ਅਸੀਂ ਅੱਜ ਤੋਂ 5000 ਪਰਿਵਾਰਾਂ ਨੂੰ ਰਾਸ਼ਨ ਦੇਵਾਂਗੇ। ਵਾਹਿਗੁਰੂ ਸਭ ਦੀ ਰੱਖਿਆ ਕਰੇ।’ ਭੱਜੀ ਜਲੰਧਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਜਣਗੇ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਜਲੰਧਰ ਵਿੱਚ ਅਸੀਂ 5000 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਵਾਂਗੇ ਜੋ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਅਸਮਰਥ ਹਨ।"
ਹਰਭਜਨ ਨੇ ਅੱਗੇ ਲਿਖਿਆ ਕਿ ਅਸੀਂ ਆਪਣੇ ਸਾਥੀ ਨਾਗਰਿਕਾਂ ਦਾ ਭਾਰ ਘਟਾਉਣ ਦੀ ਕੋਸ਼ਿਸ਼ ਕਰਾਂਗੇ। ਸੁਰੱਖਿਅਤ ਰਹੋ, ਘਰਾਂ 'ਚ ਰਹੋ ਤੇ ਸਕਾਰਾਤਮਕ ਬਣੋ। ਰੱਬ ਸਾਡੇ ਸਾਰਿਆਂ ‘ਤੇ ਮਿਹਰ ਕਰੇ। ਜੈ ਹਿੰਦ।
ਭੱਜੀ ਨੇ ਅੱਗੇ ਕਿਹਾ ਕਿ ਅਸੀਂ 5 ਕਿਲੋ ਚਾਵਲ, ਆਟਾ, ਤੇਲ ਤੇ ਜ਼ਰੂਰਤ ਦੀਆਂ ਚੀਜ਼ਾਂ ਵੰਡਾਂਗੇ। ਮੈਂ ਅਜੇ ਵੀ ਜਲੰਧਰ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਹੁੰਦੇ ਨਹੀਂ ਵੇਖ ਸਕਦਾ। ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਫਿਰ ਮੈਂ ਥੋੜ੍ਹਾ ਬਹੁਤ ਕਰ ਸਕਦਾ ਹਾਂ। ਮੈਂ ਚਾਹੁੰਦਾ ਹਾਂ ਕਿ ਜਿਹੜੀ ਵੀ ਸਹਾਇਤਾ ਮੈਂ ਸਿੱਧੇ ਤੌਰ 'ਤੇ ਲੋਕਾਂ ਤੱਕ ਪਹੁੰਚ ਸਕਾਂ, ਇਸ ਲਈ ਮੈਂ ਇਸ ਵਿੱਚ ਪੰਜਾਬ ਪੁਲਿਸ ਤੇ ਆਪਣੇ ਦੋਸਤਾਂ ਦਾ ਧੰਨਵਾਦ ਕਰਨਾ ਚਾਹਾਂਗਾ। ਅਸੀਂ ਚੰਗੀ ਸ਼ੁਰੂਆਤ ਕੀਤੀ ਹੈ, ਪਰ ਹੋਰ ਬਹੁਤ ਕੁਝ ਬਾਕੀ ਹੈ।
ਇਹ ਵੀ ਪੜ੍ਹੋ :
ਟਾਈਗਰ ਨੂੰ ਵੀ ਹੋਇਆ ਕੋਰੋਨਾਵਾਇਰਸ, ਦੁਨੀਆ ਦਾ ਪਹਿਲਾ ਕੇਸ
ਪੰਜਾਬ ‘ਚ ਕੋਰੋਨਾ ਨਾਲ ਇੱਕ ਹੀ ਦਿਨ ‘ਚ ਹੋਈਆਂ 2 ਹੋਰ ਮੌਤਾਂ, ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 72