ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਦਾ ਸੰਕਰਮਣ ਦਿਨੋ ਦਿਨ ਵੱਧ ਰਿਹਾ ਹੈ। ਸਾਰੇ ਉਪਾਅ ਦੇ ਬਾਵਜੂਦ, ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਹੁੰਦੀਆਂ ਨਜ਼ਰ ਆ ਰਹੀਆਂ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਰਤ (India) ਵਿਚ 1,12,359 ਮਰੀਜ਼ ਹਨ, ਜਿਨ੍ਹਾਂ ਚੋਂ 45,299 ਮਰੀਜ਼ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ, 5609 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ 132 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ਼ ਦੇ ਨਾਲ ਹੀ ਦੇਸ਼ ‘ਚ ਰਿਕਵਰੀ ਰੇਟ (Recovery rate) 40.32% ਹੋ ਗਈ ਹੈ।

ਭਾਰਤ ਵਿਚ ਇਸ ਸਮੇਂ 63,624 ਐਕਟਿਵ ਮਰੀਜ਼ ਹਨ। ਸਿਰਫ 2.94% ਮਰੀਜ਼ ਇਲਾਜ ਅਧੀਨ ਹਨ ਜੋ ਆਈਸੀਯੂ ਵਿੱਚ ਹਨ। ਦੱਸ ਦਈਏ ਕਿ ਭਾਰਤ ਵਿੱਚ ਮੌਤ ਦਰ 3.06% ਹੈ ਜਦਕਿ ਵਿਸ਼ਵ ਵਿੱਚ ਇਹ 6.65% ਹੈ। ਭਾਰਤ ਵਿੱਚ, ਇਸ ਵਾਇਰਸ ਦੇ ਸੰਕਰਮਣ ਕਾਰਨ ਮਰਨ ਵਾਲੇ 64% ਮਰੀਜ਼ ਆਦਮੀ ਅਤੇ 36% ਔਰਤਾਂ ਹਨ।

555 ਲੈਬਾਂ ਵਿੱਚ ਕੀਤੇ ਜਾ ਰਹੇ ਹਨ ਟੈਸਟ:

ਦੇਸ਼ ਵਿਚ ਇਸ ਸਮੇਂ 555 ਲੈਬਾਂ ਹਨ, ਜਿਨ੍ਹਾਂ ਚੋਂ 391 ਸਰਕਾਰੀ ਅਤੇ 164 ਨਿੱਜੀ ਲੈਬ ਹਨ। ਟੈਸਟਿੰਗ ਦੀ ਗੱਲ ਕਰੀਏ ਤਾਂ 26,15,920 ਲੋਕਾਂ ਦੇ ਨਮੂਨੇ ਲਏ ਗਏ ਹਨ। ਉਧਰ ਪਿਛਲੇ 24 ਘੰਟਿਆਂ ਵਿੱਚ 1,03,532 ਲੋਕਾਂ ਦੇ ਟੈਸਟ ਕੀਤੇ ਗਏ ਹਨ।

ਭਾਰਤ ਵਿਚ ਕੋਰੋਨਾ ਨਾਲ ਨਜਿੱਠਣ ਲਈ 3027 ਸਮਰਪਿਤ ਕੋਵਿਡ ਹਸਪਤਾਲ ਅਤੇ ਕੋਵਿਡ ਸਿਹਤ ਕੇਂਦਰ ਹਨ। ਇਸ ਤੋਂ ਇਲਾਵਾ 7013 ਕੋਵਿਡ ਕੇਅਰ ਸੈਂਟਰ ਹਨ। ਇੱਥੇ 2.81 ਲੱਖ ਆਈਸੋਲੇਸ਼ਨ ਬੈੱਡ, 31,250 ਆਈਸੀਯੂ ਬੈੱਡ ਅਤੇ 11,387 ਆਕਸੀਜਨ ਸਪੋਰਟ ਬੈੱਡ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904