ਅੰਫਾਨ ਤੂਫਾਨ ਨੇ ਢਾਹਿਆ ਕਹਿਰ, 72 ਲੋਕਾਂ ਦੀ ਮੌਤ, ਹਾਲਾਤ ਹੋਰ ਵਿਗੜਣ ਦਾ ਡਰ

ਏਬੀਪੀ ਸਾਂਝਾ Updated at: 21 May 2020 05:35 PM (IST)

ਕੋਲਕਾਤਾ ਸਮੇਤ ਪੱਛਮੀ ਬੰਗਾਲ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤਬਾਹੀ ਮਚਾਉਣ ਵਾਲੇ ਬੇਹੱਦ ਖ਼ਤਰਨਾਕ ਚੱਕਰਵਾਤੀ ਤੂਫਾਨ 'ਅੰਫਾਨ' ਕਾਰਨ 72 ਲੋਕਾਂ ਦੀ ਮੌਤ ਹੋ ਗਈ।

NEXT PREV
ਕੋਲਕਾਤਾ: ਪੱਛਮੀ ਬੰਗਾਲ (West Bengal) ‘ਚ ਚੱਕਰਵਾਤੀ ਅੰਫਾਨ (Cyclone Amphan) ਨੇ ਤਬਾਹੀ ਮਚਾਈ ਹੈ। ਰਾਜ ਵਿੱਚ ਤੂਫਾਨ ਕਾਰਨ ਹੁਣ ਤਕ 72 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਜਾਣਕਾਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੂੰ ਬੇਨਤੀ ਕਰਾਂਗੀ ਕਿ ਉਹ ਪੱਛਮੀ ਬੰਗਾਲ ਆਉਣ ਤੇ ਚੱਕਰਵਾਤੀ ਅੰਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ। ਇਸ ਦੇ ਨਾਲ ਹੀ ਮਮਤਾ ਨੇ ਮੁਆਵਜ਼ੇ ਦਾ ਐਲਾਨ ਕੀਤਾ।


ਪੱਛਮੀ ਬੰਗਾਲ ਸਰਕਾਰ ਚੱਕਰਵਾਤੀ ਅੰਫਾਨ ਕਾਰਨ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਮੁਆਵਜ਼ਾ ਦੇਵੇਗੀ।- ਮਮਤਾ ਬੈਨਰਜੀ, ਮੁੱਖ ਮੰਤਰੀ


ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਅਗਵਾਈ ਵਾਲੀ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐਨਸੀਐਮਸੀ) ਨੇ ਪੱਛਮੀ ਬੰਗਾਲ ਤੇ ਓਡੀਸ਼ਾ ਵਿੱਚ ਰਾਹਤ-ਬਚਾਅ ਕਾਰਜਾਂ ਦੀ ਸਮੀਖਿਆ ਕੀਤੀ। ਜਿੱਥੇ ਭਾਰਤੀ ਮੌਸਮ ਵਿਭਾਗ ਦੀ ਸਹੀ ਭਵਿੱਖਬਾਣੀ ਤੇ ਐਨਡੀਆਰਐਫ ਦੇ ਜਵਾਨਾਂ ਦੀ ਸਮੇਂ ਸਿਰ ਤਾਇਨਾਤੀ ਕਰਕੇ ਘੱਟੋ-ਘੱਟ ਲੋਕਾਂ ਦਾ ਨੁਕਸਾਨ ਹੋਇਆ।

ਇੱਕ ਸਰਕਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਐਨਡੀਆਰਐਫ ਦੀ ਤਾਇਨਾਤੀ ਨੇ ਪੱਛਮੀ ਬੰਗਾਲ ਵਿਚ ਤਕਰੀਬਨ ਪੰਜ ਲੱਖ ਤੇ ਉੜੀਸਾ ਵਿਚ ਤਕਰੀਬਨ ਦੋ ਲੱਖ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲਿਜਾਣ ਵਿੱਚ ਮਦਦ ਕੀਤੀ।



ਬਿਆਨ ਵਿੱਚ ਕਿਹਾ ਗਿਆ ਹੈ ਕਿ ਨਤੀਜੇ ਵਜੋਂ, ਲੋਕਾਂ ਦੀਆਂ ਮੌਤਾਂ ਦੇ ਅੰਕੜਿਆਂ ਨੂੰ ਸੀਮਤ ਰੱਖਣਾ ਸੰਭਵ ਹੋਇਆ ਹੈ। ਜ਼ਿਕਰਯੋਗ ਹੈ ਕਿ ਸਾਲ 1999 ‘ਚ ਓਡੀਸ਼ਾ ਵਿੱਚ ਆਏ ਵਿਸ਼ਾਲ ਚੱਕਰਵਾਤੀ ਤੂਫਾਨ ਤੋਂ ਬਾਅਦ 'ਅੰਫਾਨ' ਸਭ ਤੋਂ ਭਿਆਨਕ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2024.ABP Network Private Limited. All rights reserved.