ਇਸੇ ਦੌਰਾਨ, ਰਾਜ ਵਿੱਚ ਕਰੋੜਾਂ ਰੁਪਏ ਦੇ ਨੁਕਸਾਨ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਨ। ਰਾਜ ਵਿੱਚ ਹੁਣ ਤੱਕ 12 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਲਕਾਤਾ ਏਅਰਪੋਰਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਅੰਫਾਨ ਤੂਫਾਨ ਨਾਲ ਕਿਸ ਤਰ੍ਹਾਂ ਤਬਾਹੀ ਮਚੀ ਹੈ। ਪਾਰਕਿੰਗ ਖੇਤਰ ਵਿੱਚ ਬਹੁਤ ਸਾਰੇ ਜਹਾਜ਼ ਇੱਥੇ ਖੜ੍ਹੇ ਹਨ ਤੇ ਮੀਂਹ ਕਾਰਨ ਇੱਥੇ ਕਾਫ਼ੀ ਪਾਣੀ ਭਰ ਗਿਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਚੱਕਰਵਾਤੀ ਅੰਫਨ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਤੱਟ ਤੇ ਪਹੁੰਚਿਆ ਸੀ। ਇਸੇ ਦੌਰਾਨ 190 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚਲੀਆਂ। ਚੱਕਰਵਾਤ ਨੇ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ ਜਿਸ ਨਾਲ ਕੱਚੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ। ਇਸ ਤੂਫਾਨ ਨੇ ਵੱਡੀ ਗਿਣਤੀ ਵਿੱਚ ਦਰੱਖਤ ਤੇ ਬਿਜਲੀ ਦੇ ਖੰਭਿਆਂ ਨੂੰ ਉਖਾੜ ਸੁੱਟਿਆ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਇਸ ਭਾਰੀ ਤੂਫਾਨ ਨਾਲ ਸੂਬੇ 'ਚ ਕਈ ਸੌ ਕਰੋੜ ਦਾ ਨੁਕਸਾਨ ਹੋਇਆ ਹੈ।ਉਨ੍ਹਾਂ ਦੱਸਿਆ ਕਿ ਐਸਾ ਤੂਫਾਨ 283 ਸਾਲ ਪਹਿਲਾਂ ਸੰਨ 1737 'ਚ ਅਇਆ ਸੀ। ਫਿਲਹਾਲ NDRF ਦੀਆਂ ਟੀਮਾਂ ਸੜਕਾਂ ਤੇ ਲੱਗੇ ਮਲਵੇ ਦੇ ਢੇਰ ਨੂੰ ਹਟਾਉਣ 'ਚ ਲੱਗੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ