ਕਾਲੇ ਮਟਰ ਦੀ ਕਾਸ਼ਤ ਲਈ 10 ਤੋਂ 23 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਸਹੀ ਮੰਨਿਆ ਜਾਂਦਾ ਹੈ। ਸਪਿਤੀ ਵਾਦੀ ਦਾ ਖੇਤਰਫਲ 1230 ਹੈਕਟੇਅਰ ਹੈ। 674 ਹੈਕਟੇਅਰ ਮਟਰ ਤੇ 475 ਹੈਕਟੇਅਰ ਵਿਚ ਜੌ ਪੈਦਾ ਹੁੰਦਾ ਹੈ। ਕਿਸਾਨ ਆਪਣੀਆਂ ਜ਼ਰੂਰਤਾਂ ਲਈ ਜੌਂ ਦੀ ਫਸਲ ਵਿਚ ਕਾਲੇ ਮਟਰ ਦੇ ਬੀਜ ਮਿਲਾਉਂਦੇ ਸੀ।
ਇਨ੍ਹਾਂ ਖੇਤਰਾਂ ਵਿੱਚ ਸਭ ਤੋਂ ਵੱਧ ਬਿਜਾਈ ਹੁੰਦੀ ਹੈ: ਸਪਿਤੀ ਦੇ ਸ਼ਗਨਮ, ਕੁੰਗਰੀ, ਟੇਲਿੰਗ, ਮੁਦਾਦ, ਖਰ, ਕਾਜਾ, ਸੁਮਲਿੰਗ, ਤੋਵਾਨਮ, ਰੰਗਰਿਕ, ਲੰਗਚਾ ਤੇ ਹੰਸਾ ਤੋਂ ਲੋਸਾਰ ਕਾਲੇ ਮਟਰ ਦੀ ਕਾਸ਼ਤ ਕਰਦੇ ਹਨ।
ਅਸੀਂ ਕਈ ਸਾਲਾਂ ਤੋਂ ਕਾਲੇ ਮਟਰ ਦੀ ਬਿਜਾਈ ਬੰਦ ਕਰ ਦਿੱਤੀ ਸੀ। ਹਰੇ ਮਟਰ ਬਾਜ਼ਾਰ ਵਿੱਚ ਪਹੁੰਚਣਗੇ ਜਾਂ ਨਹੀਂ ਇਸ ਬਾਰੇ ਪਤਾ ਨਹੀਂ ਹੈ। ਅਨਾਜ ਦੀ ਘਾਟ ਨੂੰ ਪੂਰਾ ਕਰਨ ਲਈ, ਕਾਲੇ ਮਟਰ ਦੀ ਬਿਜਾਈ ਕੀਤੀ ਗਈ ਹੈ।- -ਗਟੁਕਜੰਗੋਮੋ, ਕੂਲਿੰਗ ਕਾਜਾ
ਕਈਂ ਸਾਲ ਖਰਾਬ ਨਹੀਂ ਹੁੰਦਾ ਇਹ ਮਟਰ: ਕੋਰੋਨਾ ਕਰਕੇ ਦੇਸ਼ ‘ਚ ਪੈਦਾ ਹੋਈ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ, ਸਪਿਤੀ ਵਾਦੀ ਦੇ ਕਿਸਾਨਾਂ ਨੇ ਇਸ ਵਾਰ ਹਰੇ ਮਟਰ ਨਾਲੋਂ ਜ਼ਿਆਦਾ ਕਾਲੇ ਮਟਰ ਦੀ ਬਿਜਾਈ ਕੀਤੀ ਹੈ। ਇਹ ਮਟਰ ਕਈ ਸਾਲ ਖਰਾਬ ਨਹੀਂ ਹੁੰਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904