Facebook ਨੇ ਭਾਰਤੀ ਯੂਜ਼ਰਜ਼ ਲਈ ਖਾਸ ਤੌਰ 'ਤੇ ਪ੍ਰੋਫਾਈਲ ਲੌਕ ਫੀਚਰ ਜਾਰੀ ਕੀਤਾ ਹੈ। ਇਸ ਸੁਵਿਧਾ ਦੀ ਮਦਦ ਨਾਲ ਫੇਸਬੁੱਕ 'ਤੇ ਤੁਹਾਡੀ ਮਿੱਤਰ ਸੂਚੀ ਵਿੱਚ ਸ਼ਾਮਲ ਲੋਕਾਂ ਤੋਂ ਇਲਾਵਾ ਕੋਈ ਗ਼ੈਰ ਵਿਅਕਤੀ ਨਾ ਤੁਹਾਡੀ ਫ਼ੋਟੋ ਦੇਖ ਪਾਏਗਾ ਅਤੇ ਨਾ ਹੀ ਕੋਈ ਪੋਸਟ।


ਉਂਝ ਫੇਸਬੁੱਕ ਦੇ ਪ੍ਰਾਈਵੇਸੀ ਫੀਚਰਜ਼ ਨਾਲ ਵੀ ਕਿਸੇ ਅਣਜਾਣ ਕੋਲੋਂ ਆਪਣੀਆਂ ਪੋਸਟਾਂ ਲੁਕਾਈਆਂ ਜਾ ਸਕਦੀਆਂ ਹਨ। ਪਰ ਕੁਝ ਚੀਜ਼ਾਂ ਜਿਵੇਂ ਕਿ ਕਵਰ ਫ਼ੋਟੋ ਤੇ ਪ੍ਰੋਫਾਈਲ ਫ਼ੋਟੋ ਦੇ ਨਾਲ-ਨਾਲ ਤੁਹਾਡੀ ਕੁਝ ਨਿਜੀ ਜਾਣਕਾਰੀ ਦਿੱਸ ਹੀ ਜਾਂਦੀ ਹੈ। ਇਸ ਤੋਂ ਇਲਾਵਾ ਹਰ ਜਾਣਕਾਰੀ ਨੂੰ ਵੱਖ-ਵੱਖ ਪ੍ਰਾਈਵੇਸੀ ਨਾਲ ਲੁਕਾਉਣਾ ਕਾਫੀ ਪੇਚੀਦਾ ਕੰਮ ਹੋ ਜਾਂਦਾ ਹੈ। ਇਸ ਲਈ ਫੇਸਬੁੱਕ ਨੇ ਖ਼ਾਸ ਤੌਰ 'ਤੇ ਭਾਰਤ ਲਈ ਇਹ ਫੀਚਰ ਉਤਾਰਿਆ ਹੈ।

Facebook ਨੇ ਪ੍ਰੋਫਾਈਲ ਲੌਕ ਫੀਚਰ ਨੂੰ ਪਿਕਚਰ ਗਾਰਡ ਫੀਚਰ ਤੋਂ ਬਾਅਦ ਪੇਸ਼ ਕੀਤਾ ਹੈ। ਪੁਰਾਣੀ ਸੁਵਿਧਾ ਨਾਲ ਕੋਈ ਵੀ ਤੁਹਾਡੀ ਪ੍ਰੋਫਾਈਲ ਤਸਵੀਰ ਨੂੰ ਡਾਊਨਲੋਡ ਜਾਂ ਸ਼ੇਅਰ ਨਹੀਂ ਸੀ ਕਰ ਸਕਦਾ। ਪ੍ਰੋਫਾਈਲ ਲੌਕ ਫੀਚਰ ਨੂੰ ਸ਼ੁਰੂ ਕਰਨ ਤੋਂ ਬਾਅਦ ਤੁਹਾਡੇ ਦੋਸਤਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਤੁਹਾਡੀਆਂ ਪੋਸਟ ਜਾਂ ਨਿੱਜੀ ਜਾਣਕਾਰੀ ਤਕ ਪਹੁੰਚ ਨਹੀਂ ਸਕਦਾ।

ਇਹ ਵੀ ਪੜ੍ਹੋ-