ਚੰਡੀਗੜ੍ਹ: ਬਿਆਸ ਪੁਲਿਸ ਨੇ ਮਾਡਲ ਸ਼ਹਿਨਾਜ਼ ਗਿੱਲ (Shehnaz gill) ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖ ਪ੍ਰਧਾਨ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਲੰਧਰ ਦੀ 40 ਸਾਲਾ ਪੀੜਤ ਲੜਕੀ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਸੁੱਖ ਪ੍ਰਧਾਨ ਦੇ ਘਰ ਪਹੁੰਚੀ ਸੀ। ਪੀੜਤਾ ਨੇ ਇਲਜ਼ਾਮ ਲਾਇਆ ਹੈ ਕਿ ਸੁੱਖ ਪ੍ਰਧਾਨ ਨੇ ਬੰਦੂਕ ਦੀ ਨੋਕ ‘ਤੇ ਆਪਣੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ। ਇਹ ਘਟਨਾ 14 ਮਈ ਨੂੰ ਵਾਪਰੀ, ਪਰ ਪੁਲਿਸ ਨੇ ਮੰਗਲਵਾਰ ਨੂੰ ਪੀੜਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ। ਦੱਸ ਦਈਏ ਕਿ ਮੁਲਜ਼ਮ ਅਜੇ ਫਰਾਰ ਹੈ।
ਕਾਰ ਵਿੱਚ ਬੁਆਏਫ੍ਰੈਂਡ ਨੂੰ ਮਿਲਣ ਲਈ ਬੈਠੇ ਹੋਏ:
ਔਰਤ ਨੇ ਦੱਸਿਆ ਕਿ ਉਸ ਦੀ ਪਿਛਲੇ 12 ਸਾਲਾਂ ਤੋਂ ਜਲੰਧਰ ਨਿਵਾਸੀ ਲੱਕੀ ਸੰਧੂ ਉਰਫ ਰਣਧੀਰ ਸਿੰਘ ਸੰਧੂ ਨਾਲ ਦੋਸਤੀ ਹੈ। ਕੁਝ ਦਿਨ ਪਹਿਲਾਂ ਲੱਕੀ ਨਾਲ ਉਸ ਦੀ ਲੜਾਈ ਹੋ ਗਈ ਸੀ। ਉਸ ਨੂੰ ਪਤਾ ਲੱਗਿਆ ਕਿ ਉਹ ਸੰਤੋਖ ਸਿੰਘ ਉਰਫ ਸੁੱਖ ਪ੍ਰਧਾਨ ਨਿਵਾਸੀ ਅਜੀਤ ਨਗਰ ਬਿਆਸ ਦੇ ਘਰ ਰਹਿੰਦਾ ਹੈ। 14 ਮਈ ਨੂੰ ਸ਼ਾਮ ਕਰੀਬ ਸਾਢੇ ਪੰਜ ਵਜੇ ਉਹ ਆਪਣੀ ਆਲਟੋ ਕਾਰ ‘ਚ ਜਲੰਧਰ ਦੀ ਸਹੇਲੀ ਸਰਹੱਦ ਕੋਲ ਸੁਖ ਪ੍ਰਧਾਨ ਦੇ ਘਰ ਬਿਆਸ ਪਹੁੰਚੀ।
ਸੁੱਖ ਪ੍ਰਧਾਨ ਆਪਣੇ ਘਰ ਦੇ ਬਾਹਰ ਉਸ ਦੀ ਉਡੀਕ ਕਰ ਰਿਹਾ ਸੀ ਜਿਸ ਤੋਂ ਬਾਅਦ ਸੁੱਖ ਪ੍ਰਧਾਨ ਨੇ ਉਸ ਨੂੰ ਲੱਕੀ ਨਾਲ ਮਿਲਵਾਉਣ ਦਾ ਕਹਿ ਕੇ ਪੀੜਤਾ ਨੂੰ ਆਪਣੀ ਕਾਰ ਵਿੱਚ ਬਿਠਾਇਆ। ਦੱਸ ਦਈਏ ਕਿ ਇਲਜ਼ਾਮ ਹੈ ਕਿ ਸੁੱਖ ਨੇ ਉਸ ਦੀ ਸਹਿਮਤੀ ਤੋਂ ਬਗੈਰ ਰੋਹੀ ਪੁਲ ਬਿਆਸ ਨੇੜੇ ਬੰਦੂਕ ਦੀ ਨੋਕ ‘ਤੇ ਉਸ ਨਾਲ ਬਲਾਤਕਾਰ ਕੀਤਾ।
ਇਸ ਦੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ, ਮੁਲਜ਼ਮ ਨੇ ਪੀੜਤਾ ਨੂੰ ਉਸ ਦੀ ਸਹੇਲੀ ਕੋਲ ਛੱਡ ਦਿੱਤਾ। ਆਈਓ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਬਲਾਤਕਾਰ ਦਾ ਕੇਸ ਦਰਜ ਕਰਕੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਗਿਆ ਹੈ, ਜੋ ਫਰਾਰ ਹੈ।
ਸ਼ਹਿਨਾਜ਼ ਗਿੱਲ ਦੇ ਪਿਤਾ ਖਿਲਾਫ ਬੰਦੂਕ ਦੀ ਨੋਕ ‘ਤੇ ਬਲਾਤਕਾਰ ਦਾ ਕੇਸ ਦਰਜ
ਏਬੀਪੀ ਸਾਂਝਾ
Updated at:
21 May 2020 11:41 AM (IST)
ਬਿਆਸ ਪੁਲਿਸ ਨੇ ਮਾਡਲ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖ ਪ੍ਰਧਾਨ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਲੰਧਰ ਦੀ 40 ਸਾਲਾ ਪੀੜਤ ਲੜਕੀ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਸੁੱਖ ਪ੍ਰਧਾਨ ਦੇ ਘਰ ਪਹੁੰਚੀ ਸੀ।
- - - - - - - - - Advertisement - - - - - - - - -