ਪ੍ਰੋਫੈਸਰ ਕੈਰਲ ਸਿਕੋਰਾ ਦਾ ਦਾਅਵਾ ਹੈ ਕਿ ਵੈਕਸੀਨ ਆਉਣ ਤੋਂ ਪਹਿਲਾਂ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ।
ਪ੍ਰੋਫੈਸਰ ਸਿਕੋਰਾ ਵਿਸ਼ਵ ਸਿਹਤ ਸੰਗਠਨ ਵਿੱਚ ਕੈਂਸਰ ਪ੍ਰੋਗਰਾਮ ਦੇ ਸਾਬਕਾ ਡਾਇਰੈਕਟਰ ਰਹਿ ਚੁੱਕੇ ਹਨ। ਡਾ. ਸਿਕੋਰਾ ਪੰਜਾਹ ਸਾਲਾਂ ਤੋਂ ਕੈਂਸਰ ਦੇ ਮਾਹਰ ਹਨ। ਸਿਕੋਰਾ ਨੇ ਦਾਅਵਾ ਕੀਤਾ ਕਿ ਵੈਕਸੀਨ ਆਉਣ ਤੋਂ ਪਹਿਲਾਂ ਕੋਰੋਨਾਵਾਇਰਸ ਦਮ ਤੋੜ ਸਕਦਾ ਹੈ। ਡਾਕਟਰ ਕੈਰਲ ਸਿਕੋਰਾ ਅਨੁਸਾਰ,
ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਵਾਇਰਸ ਵੈਕਸੀਨ ਦੇ ਆਉਣ ਤੋਂ ਪਹਿਲਾਂ ਕੁਦਰਤੀ ਤੌਰ ‘ਤੇ ਮਰ ਸਕਦਾ ਹੈ। ਮੈਨੂੰ ਲਗਦਾ ਹੈ ਕਿ ਸਾਡੀ ਪ੍ਰਤੀਰੋਧੀ ਸਮਰੱਥਾ ਨੂੰ ਘੱਟ ਗਿਣਿਆ ਗਿਆ। -
ਦੱਸ ਦਈਏ ਕਿ ਇਸ ਸਮੇਂ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਬਾਰੇ ਖੋਜ ਚੱਲ ਰਹੀ ਹੈ, ਪਰ ਅਜੇ ਤੱਕ ਇਸ ਦਾ ਇਲਾਜ ਨਹੀਂ ਲੱਭਿਆ ਗਿਆ ਹੈ। ਇਸ ਸਾਰੀ ਪ੍ਰਕਿਰਿਆ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
‘ਅਮਫਾਨ’ ਨੇ ਬੰਗਾਲ-ਓਡੀਸ਼ਾ ‘ਚ ਮਚਾਈ ਤਬਾਹੀ, ਮਮਤਾ ਬੈਨਰਜੀ ਦਾ ਦਾਅਵਾ- 10 ਤੋਂ 12 ਲੋਕਾਂ ਦੀ ਮੌਤ
ਦੁਨੀਆ ਭਰ ਵਿੱਚ ਲਗਭਗ 51 ਲੱਖ ਕੋਰੋਨਾ ਮਰੀਜ਼:
ਕੋਰੋਨਾਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੁਨੀਆ ਦੇ 213 ਦੇਸ਼ਾਂ ਵਿੱਚ 99,685 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,738 ਦਾ ਵਾਧਾ ਹੋਇਆ ਹੈ।
ਵਰਲਡ ਮੀਟਰ ਅਨੁਸਾਰ ਹੁਣ ਤੱਕ ਵਿਸ਼ਵ ਭਰ ਵਿੱਚ 51 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ 29 ਹਜ਼ਾਰ 292 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਸ ਦੇ ਨਾਲ ਹੀ 20 ਲੱਖ 20 ਹਜ਼ਾਰ 151 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 12 ਦੇਸ਼ਾਂ ਵਿਚੋਂ ਆਏ ਹਨ। nਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 38 ਲੱਖ ਹੈ।
ਦੁਨੀਆ ਭਰ ‘ਚ 51 ਲੱਖ ਦੇ ਕਰੀਬ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਤਿੰਨ ਲੱਖ ਤੋਂ ਜ਼ਿਆਦਾ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ