ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਥਿਤੀ ਦਾ ਜਾਇਜ਼ਾ ਲੈਣ ਦੀ ਅਪੀਲ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ ਚੱਕਰਵਾਤ ਤੋਂ ਪ੍ਰਭਾਵਿਤ ਲੋਕਾਂ ਦੀ ਹਰ ਮੁਮਕਿਨ ਮਦਦ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪੱਛਮੀ ਬੰਗਾਲ ਵਿੱਚ ਭਿਆਨਕ ਚੱਕਰਵਾਤੀ ਤੂਫਾਨ ਸੌ ਸਾਲਾਂ ਦੇ ਅਰਸੇ ਵਿੱਚ ਆਇਆ ਹੈ। ਜਿਸ ਨੇ ਮਿੱਟੀ ਦੇ ਘਰਾਂ, ਫਸਲਾਂ ਅਤੇ ਦਰੱਖਤ, ਬਿਜਲੀ ਦੇ ਖੰਭਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨਾਲ ਓਡੀਸ਼ਾ ‘ਚ ਵੀ ਭਾਰੀ ਤਬਾਹੀ ਮਚ ਗਈ ਹੈ, ਜਿੱਥੇ ਤੱਟਵਰਤੀ ਜ਼ਿਲ੍ਹਿਆਂ ‘ਚ ਬਿਜਲੀ ਅਤੇ ਦੂਰਸੰਚਾਰ ਬੁਨਿਆਦੀ ਢਾਂਚਾ ਢਹਿ ਗਿਆ ਹੈ। ਉੜੀਸਾ ਦੇ ਅਧਿਕਾਰੀਆਂ ਦੇ ਮੁਲਾਂਕਣ ਮੁਤਾਬਕ, ਲਗਪਗ 44.8 ਲੱਖ ਲੋਕ ਚੱਕਰਵਾਤ ਤੋਂ ਪ੍ਰਭਾਵਤ ਹੋਏ ਹਨ।
ਮੈਂ ਬਹੁਤ ਜਲਦੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗੀ। ਬਹਾਲੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉੱਤਰੀ ਅਤੇ ਦੱਖਣੀ 24 ਪਰਗਾਨਿਆਂ, ਕੋਲਕਾਤਾ ਦਾ ਇੱਕ ਵੱਡਾ ਹਿੱਸੇ ‘ਚ ਪਿਛਲੀ ਸ਼ਾਮ ਤੋਂ ਬਿਜਲੀ ਦੀ ਅਸਫਲਤਾ ਹੈ। ਇੱਥੋਂ ਤਕ ਕਿ ਟੈਲੀਫੋਨ ਅਤੇ ਮੋਬਾਈਲ ਫੋਨ ਸੇਵਾਵਾਂ ਵੀ ਠੱਪ ਹਨ।- ਮਮਤਾ ਬੈਨਰਜੀ, ਮੁੱਖ ਮੰਤਰੀ
ਬੈਨਰਜੀ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਵਿਚ ਇੰਨਾ ਵੱਡਾ ਤੂਫਾਨ ਅਤੇ ਨੁਕਸਾਨ ਕਦੇ ਨਹੀਂ ਵੇਖਿਆ।” ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਢਾਈ ਤੋਂ ਢਾਈ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904