ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (IMD) ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਸੋਮਵਾਰ ਨੂੰ ਕਿਹਾ ਕਿ ਚੱਕਰਵਾਤੀ ਐਮਫਾਨ (Cyclone Amphan) ਕਾਫੀ ਖ਼ਤਰਨਾਕ ਹੈ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਐਮਫਾਨ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਗਿਆ ਹੈ ਤੇ 20 ਮਈ ਨੂੰ ਪੱਛਮੀ ਬੰਗਾਲ ਦੇ ਦਿਘਾ ਟਾਪੂ ਅਤੇ ਬੰਗਲਾਦੇਸ਼ ਦੇ ਹਟੀਆ ਆਰਕੀਪੇਲਾਗੋ ਵਿਚਕਾਰ ਦਸਤਕ ਦੇ ਸਕਦਾ ਹੈ।
ਹਵਾਵਾਂ ਤੇਜ਼ ਚੱਲ ਸਕਦੀਆਂ ਹਨ:
ਮਹਾਪਾਤਰਾ ਨੇ ਕਿਹਾ ਕਿ ਇਸ ਸਮੇਂ ਦੌਰਾਨ ਹਵਾਵਾਂ ਦੀ ਗਤੀ 165 ਤੋਂ 175 ਕਿਲੋਮੀਟਰ ਪ੍ਰਤੀ ਘੰਟਾ ਦੀ ਹੋ ਸਕਦੀ ਹੈ ਜੋ 195 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਸਕਦੀ ਹੈ। ਮਹਾਪਾਤਰਾ ਨੇ ਕਿਹਾ, “ਇਸ ਦੇ ਖ਼ਤਰਨਾਕ ਚੱਕਰਵਾਤੀ ਤੂਫਾਨ ਵਜੋਂ 20 ਮਈ ਦੀ ਦੁਪਹਿਰ ਜਾਂ ਸ਼ਾਮ ਨੂੰ ਉੱਤਰ ਪੱਛਮੀ ਬੰਗਾਲ ਦੀ ਖਾੜੀ ਵਿੱਚ ਉੱਤਰ-ਉੱਤਰ-ਪੱਛਮ ਦਿਸ਼ਾ ਵੱਲ ਮੁੜਨਾ ਤੇ ਦੀਘਾ (ਪੱਛਮੀ ਬੰਗਾਲ) ਤੇ ਹਤੀਆ (ਬੰਗਲਾਦੇਸ਼) ਟਾਪੂਆਂ ਵਿਚਕਾਰ ਪੱਛਮੀ ਬੰਗਾਲ-ਬੰਗਲਾਦੇਸ਼ ਦੇ ਤੱਟਵਰਤੀ ਇਲਾਕਿਆਂ ਨੂੰ ਪਾਰ ਕਰਨ ਦੀ ਬਹੁਤ ਸੰਭਾਵਨਾ ਹੈ।”
ਅੱਜ ਤੇ ਕੱਲ੍ਹ ਪੈ ਸਕਦਾ ਹੈ ਮੀਂਹ:
ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਅੱਜ (19 ਮਈ) ਤੇ ਕੱਲ੍ਹ (20 ਮਈ) ਭਾਰੀ ਬਾਰਸ਼ ਹੋਵੇਗੀ। ਇਹ ਜ਼ਿਲ੍ਹੇ ਪੂਰਬੀ ਮਿਦਨਾਪੁਰ, ਦੱਖਣੀ ਤੇ ਉੱਤਰੀ 24 ਪਰਗਨਾ, ਹਾਵੜਾ, ਹੁਗਲੀ ਅਤੇ ਕੋਲਕਾਤਾ ਹਨ। ਤੂਫਾਨ ਦੇ ਦਸਤਕ ਦੇਣ ਸਮੇਂ ਸਮੁੰਦਰ ਤੋਂ ਤਕਰੀਬਨ ਚਾਰ ਤੋਂ ਛੇ ਮੀਟਰ ਉੱਚੀ ਤੂਫਾਨੀ ਲਹਿਰਾਂ ਦੱਖਣ ਤੇ ਉੱਤਰੀ 24 ਪਰਗਣਾ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਨੂੰ ਡੁੱਬਾ ਸਕਦੀਆਂ ਹਨ। ਇਸ ਦੇ ਨਾਲ ਹੀ ਉੜੀਸਾ ‘ਚ ਵੀ ਅੱਜ ਯਾਨੀ 19 ਮਈ ਨੂੰ ਕਈ ਥਾਂਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੌਸਮ ਵਿਭਾਗ ਦੀ ਚੇਤਾਵਨੀ! ਤੂਫਾਨ ‘ਐਮਫਾਨ’ ਮਚਾ ਸਕਦਾ ਤਬਾਹੀ
ਏਬੀਪੀ ਸਾਂਝਾ
Updated at:
19 May 2020 01:18 PM (IST)
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫਾਨ 'ਐਮਫਾਨ' ਵੱਡਾ ਨੁਕਸਾਨ ਕਰ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਅਤੇ ਕੱਲ੍ਹ ਤੇਜ਼ ਬਾਰਸ਼ ਹੋ ਸਕਦੀ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -