ਅੰਮ੍ਰਿਤਸਰ 'ਚ ਕੋਰੋਨਾ ਨੇ ਧਾਰਿਆ ਖਤਰਨਾਕ ਰੂਪ, ਹੁਣ ਤੱਕ 25 ਮੌਤਾਂ
ਪਵਨਪ੍ਰੀਤ ਕੌਰ | 18 Jun 2020 10:56 AM (IST)
ਪੰਜਾਬ ‘ਚ ਕੋਰੋਨਾ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ। ਅੰਮ੍ਰਿਤਸਰ ‘ਚ ਇੱਕ ਮਰੀਜ਼ ਦੀ ਮੌਤ ਹੋਈ ਹੈ। ਇਸ ਤਰ੍ਹਾਂ ਹੁਣ ਤੱਕ ਅੰਮ੍ਰਿਤਸਰ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ। ਸੂਬੇ ‘ਚ ਕੋਰੋਨਾ ਦੇ 147 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਸੰਕੇਤਕ ਤਸਵੀਰ
ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ। ਅੰਮ੍ਰਿਤਸਰ ‘ਚ ਇੱਕ ਮਰੀਜ਼ ਦੀ ਮੌਤ ਹੋਈ ਹੈ। ਇਸ ਤਰ੍ਹਾਂ ਹੁਣ ਤੱਕ ਅੰਮ੍ਰਿਤਸਰ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ। ਸੂਬੇ ‘ਚ ਕੋਰੋਨਾ ਦੇ 147 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਦੇ ਸਰਾਏ ਸੰਤ ਰਾਮ ਲਾਹੌਰੀ ਗੇਟ ਦੀ ਇੱਕ 62 ਸਾਲਾ ਔਰਤ ਨੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਮ ਤੋੜ ਦਿੱਤਾ। ਔਰਤ ਨੂੰ 14 ਜੂਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਸ਼ੂਗਰ ਦੀ ਮਰੀਜ਼ ਸੀ ਤੇ ਸਾਹ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਸੀ। ਇਸ ਜ਼ਿਲ੍ਹੇ ਵਿੱਚ ਸੂਬੇ ਵਿੱਚ ਸਭ ਤੋਂ ਵੱਧ 25 ਮੌਤਾਂ ਹੋਈਆਂ ਹਨ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 83 ਤੱਕ ਪਹੁੰਚ ਗਈ ਹੈ। ਪੰਜਾਬ ‘ਚ 147 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। 43 ਦਿਨਾਂ ਬਾਅਦ ਪੰਜਾਬ ਵਿੱਚ ਇੰਨੇ ਜ਼ਿਆਦਾ ਕੇਸ ਆਏ ਹਨ। ਲੁਧਿਆਣਾ ਵਿੱਚ ਸਭ ਤੋਂ ਵੱਧ ਕੇਸ 42, ਜਲੰਧਰ ਵਿੱਚ 31 ਦਰਜ ਕੀਤੇ ਗਏ ਜਦਕਿ ਸੂਬੇ ਦੇ 77 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੰਗਰੂਰ ਵਿੱਚ ਛੇ ਪੁਲਿਸ ਮੁਲਾਜ਼ਮਾਂ ਸਣੇ ਨੌਂ ਮਰੀਜ਼ ਸਕਾਰਾਤਮਕ ਆਏ ਹਨ, ਜਦਕਿ ਇੱਕ ਡਾਕਟਰ, ਛੇ ਸਟਾਫ ਨਰਸਾਂ ਤੇ ਚਾਰ ਵਾਰਡ ਅਟੈਂਡੈਂਟ ਪਟਿਆਲਾ ਵਿੱਚ ਸੰਕਰਮਿਤ ਹੋਏ ਹਨ। ਸੂਬੇ ਵਿੱਚ ਸੰਕਰਮਿਤ ਦੀ ਕੁੱਲ ਸੰਖਿਆ 3593 ਹੈ। ਹਾਲਾਂਕਿ, ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਸਿਰਫ 972 ਹੈ। ਕੋਰੋਨਾ ਦਾ ਕਹਿਰ! ਪਹਿਲੀ ਵਾਰ ਇੱਕੋ ਦਿਨ 13 ਹਜ਼ਾਰ ਨਵੇਂ ਕੇਸ, ਹੁਣ ਤੱਕ 12237 ਲੋਕਾਂ ਦੀ ਮੌਤ ਕੋਰੋਨਾ ਮੀਟਰ ਨਵੇਂ ਸੰਕਰਮਿਤ: 147 ਨਵੀਂ ਮੌਤ:1 ਕੁੱਲ ਸੰਕਰਮਿਤ: 3593 ਹੁਣ ਤੱਕ ਠੀਕ ਹੋਏ : 2539 ਐਕਟਿਵ ਕੇਸ: 972 ਕੁੱਲ ਮੌਤਾਂ: 83 ਕੁੱਲ ਸੈਂਪਲ : 2,08,408