ਚੰਡੀਗੜ੍ਹ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੁਨੀਆਂ ਭਰ 'ਚ ਲਾਗ ਤੋਂ ਪੀੜਤ ਲੋਕਾਂ ਦੀ ਗਿਣਤੀ 84 ਲੱਖ ਦੇ ਕਰੀਬ ਪਹੁੰਚ ਗਈ ਹੈ। ਜਦਕਿ ਸਾਡੇ ਚਾਰ ਲੱਖ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ।


ਵਰਲਡੋਮੀਟਰ ਮੁਤਾਬਕ ਕੋਰੋਨਾ ਵਾਇਰਸ ਕਾਰਨ ਕੌਮਾਂਤਰੀ ਪੱਧਰ 'ਤੇ 83,92,582 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ ਜਦਕਿ 04,50,452 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 44 ਲੱਖ ਦੇ ਕਰੀਬ ਲੋਕ ਸਿਹਤਮੰਦ ਵੀ ਹੋਏ ਹਨ।


ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ 'ਚ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ 22 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ 'ਚ ਹਨ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ,ਰੂਸ ਤੇ ਭਾਰਤ ਦਾ ਸਥਾਨ ਆਉਂਦਾ ਹੈ। ਦੁਨੀਆਂ ਭਰ ਦੇ ਪ੍ਰਭਾਵਤ ਮੁਲਕਾਂ 'ਚੋਂ ਭਾਰਤ ਦਾ ਚੌਥਾ ਸਥਾਨ ਹੈ।


ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਅਮਰੀਕਾ 'ਚ ਮਹਾਮਾਰੀ ਦਾ ਭਿਆਨਕ ਰੂਪ, 22 ਲੱਖ ਤੋਂ ਵਧੇ ਮਾਮਲੇ

'ਆਪ' ਵਿਧਾਇਕਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਘਰ 'ਚ ਹੋਈ ਕੁਆਰੰਟੀਨ

ਚੀਨ ਨਾਲ ਹੋਈ ਝੜਪ ਮਗਰੋਂ ਤਿੰਨਾਂ ਫੌਜਾਂ ਨੇ ਵਧਾਈ ਚੌਕਸੀ, ਐਲਏਸੀ 'ਤੇ ਹਾਈ ਅਲਰਟ


ਕੋਰੋਨਾ ਵਾਇਰਸ: ਦਿੱਲੀ 'ਚ ਟੈਸਟ ਪ੍ਰਕਿਰਿਆ ਹੋਈ ਤੇਜ਼, ਜਾਂਚ ਲਈ 2400 ਰੁਪਏ ਕੀਮਤ ਨਿਰਧਾਰਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ