ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਡਿਵੀਜ਼ਨ-ਕਮਾਂਡਰਾਂ ਨੇ ਬੈਠਕ ਕੀਤੀ। ਇਹ ਮੁਲਾਕਾਤ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੀ ਬੀਪੀਐਮ-ਹੱਟ ਅਰਥਾਤ ਬਾਰਡਰ ਪਰਸੋਨਲ ਮੀਟਿੰਗ ਹੱਟ ਵਿੱਚ ਹੋਈ ਪਰ ਗੱਲਬਾਤ ਨਾਲ ਕੋਈ ਹੱਲ ਨਹੀਂ ਮਿਲਿਆ।
ਭਾਰਤ ਵੀ ਆਪਣੀ ਮੰਗ 'ਤੇ ਅੜਿਆ ਰਿਹਾ:
ਦਰਅਸਲ, ਚੀਨੀ ਕਮਾਂਡਰ ਇਸ ਗੱਲ 'ਤੇ ਅੜੇ ਹਨ ਕਿ ਭਾਰਤ ਨੂੰ ਸਰਹੱਦੀ ਇਲਾਕਿਆਂ ‘ਚ ਸੜਕ ਤੇ ਰੱਖਿਆ-ਮਜ਼ਬੂਤੀ ਦਾ ਕੰਮ ਬੰਦ ਕਰ ਦਵੇ, ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵੀ ਕੰਮ ਕੀਤਾ ਜਾ ਰਿਹਾ ਹੈ, ਉਹ ਭਾਰਤ ਦੇ ਅਧਿਕਾਰ ਖੇਤਰ ਵਿੱਚ ਹੈ ਤੇ ਉਸ ਨਾਲ ਚੀਨ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ।
ਭਾਰਤ ਨੇ ਚੀਨ ਨੂੰ ਆਪਣਾ ਪੱਖ ਵੀ ਦੱਸਿਆ ਹੈ। ਸੂਤਰਾਂ ਅਨੁਸਾਰ ਭਾਰਤੀ ਸੈਨਾ ਨੇ ਬੈਠਕ ਵਿੱਚ ਚੀਨੀ ਹਮਰੁਤਬਾ ਤੋਂ ਦੋ ਮੰਗਾਂ ਕੀਤੀਆਂ। ਪਹਿਲੀ ਇਹ ਕਿ ਚੀਨੀ ਫੌਜ ਨੂੰ ਗਾਲਵਨ ਵੈਲੀ, ਗੋਗਰਾ ਤੇ ਫਿੰਗਰ ਖੇਤਰ ਵਿੱਚ ਸਥਾਪਤ ਕੀਤੇ ਨਵੇਂ ਕੈਂਪਾਂ ਨੂੰ ਹਟਾ ਕੇ ਵਾਪਸ ਜਾਣਾ ਚਾਹੀਦਾ ਹੈ। ਚੀਨ ਕਿਸੇ ਵੀ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ 6 ਜੁਲਾਈ ਨੂੰ ਇੱਕ ਵਾਰ ਦੋਵੇਂ ਦੇਸ਼ਾਂ ਦੇ ਸੀਨੀਅਰ ਸੈਨਿਕ ਕਮਾਂਡਰਾਂ ਵਿੱਚ ਗੱਲਬਾਤ ਹੋ ਸਕਦੀ ਹੈ।
ਤਣਾਅ ਤੋਂ ਬਾਅਦ ਮੀਟਿੰਗਾਂ ਜਾਰੀ:
ਪਿਛਲੇ ਇੱਕ ਮਹੀਨੇ ਤੋਂ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਵਿੱਚ ਤਣਾਅ ਚੱਲ ਰਿਹਾ ਹੈ। ਲੱਦਾਖ ਵਿਚ ਫਿੰਗਰ ਖੇਤਰ ਤੋਂ ਇਲਾਵਾ ਗਾਲਵਨ ਵੈਲੀ, ਡੈਮਚੋਕ ਤੇ ਹੌਟ-ਸਪਰਿੰਗ ਦੇ ਨੇੜੇ ਗੋਗਰਾ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਹੈ। ਦੋਵਾਂ ਦੇਸ਼ਾਂ ਦੇ ਸੈਨਿਕ ਗੈਲਵਨ ਘਾਟੀ ਵਿੱਚ ਆਹਮੋ-ਸਾਹਮਣੇ ਤੰਬੂਆਂ ਵਿੱਚ ਜੰਮ ਗਏ ਹਨ।
ਹਾਲਾਂਕਿ, ਜਦੋਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚ ਤਣਾਅ ਸ਼ੁਰੂ ਹੋਇਆ ਹੈ, ਲਗਪਗ ਰੋਜ਼ਾਨਾ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਕਰਨਲ ਜਾਂ ਬ੍ਰਿਗੇਡੀਅਰ ਪੱਧਰ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਖ਼ਤਮ ਨਹੀਂ ਹੋ ਰਿਹਾ। ਮੰਗਲਵਾਰ ਦੀ ਮੁਲਾਕਾਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ। ਇਸ ਤੋਂ ਪਹਿਲਾਂ 22 ਤੇ 23 ਮਈ ਨੂੰ ਦੋ ਵਾਰ ਅਹਿਮ ਮੀਟਿੰਗਾਂ ਕੀਤੀਆਂ ਗਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904