ਨਵੀਂ ਦਿੱਲੀ: ਭਾਰਤ ਤੇ ਚੀਨੀ ਫੌਜਾਂ ਦਰਮਿਆਨ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਹੋਈ ਹਿੰਸਕ ਝੜਪਾਂ ਤੋਂ ਬਾਅਦ ਤਣਾਅ ਫੈਲਣ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੇ ਸੈਨਾਵਾਂ ਦੇ ਮੁਖੀਆਂ (ਸੈਨਾ, ਜਲ ਸੈਨਾ ਤੇ ਹਵਾਈ ਸੈਨਾ) ਤੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੌਜੂਦਾ ਸਥਿਤੀ ‘ਤੇ ਵੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਗੱਲਬਾਤ ਕੀਤੀ।
ਗੈਲਵਨ ਖੇਤਰ ਵਿੱਚ 20 ਸੈਨਿਕਾਂ ਦੀ ਮੌਤ ਮਗਰੋਂ ਭਾਰਤੀ ਰਣਨੀਤੀਕਾਰ ਸਥਿਤੀ ਦੀ ਸਮੀਖਿਆ ਤੇ ਭਵਿੱਖ ਦੇ ਕਾਰਜਕ੍ਰਮ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਵਿੱਚ ਲੱਗੇ ਹੋਏ ਹਨ। ਮੰਗਲਵਾਰ ਸਵੇਰੇ ਤੋਂ ਸ਼ੁਰੂ ਹੋਈਆਂ ਮੀਟਿੰਗਾਂ ਦਾ ਦੌਰ ਰਾਇਸੀਨਾ ਹਿੱਲਜ਼ ਵਿੱਚ ਦੇਰ ਰਾਤ ਤੱਕ ਚੱਲਦਾ ਰਿਹਾ। ਬੁੱਧਵਾਰ ਨੂੰ ਵੀ ਰੱਖਿਆ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਵਿਚਾਲੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ।
ਚੀਨ ਦਾ ਨਵਾਂ ਹਮਲਾਵਰ ਰਵੱਈਆ ਨਾ ਸਿਰਫ ਚਿੰਤਾ ਦਾ ਵਿਸ਼ਾ ਹੈ ਸਗੋਂ ਉਸ ਨੇ ਪੂਰੇ ਗੈਲਵਨ ਖੇਤਰ ਨੂੰ ਚੀਨ ਦਾ ਹਿੱਸਾ ਐਲਾਨ ਦਿੱਤਾ ਹੈ। ਇਹ ਐਲਾਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਨਹੀਂ ਬਲਕਿ ਚੀਨੀ ਪੀਪਲਜ਼ ਆਰਮੀ ਨੇ ਕੀਤਾ ਸੀ। ਇਸ ਦਾ ਸਾਫ ਮਤਲਬ ਹੈ ਕਿ ਉਹ ਅਸਲ ਕੰਟਰੋਲ ਰੇਖਾ ਦੇ ਉਸ ਹਿੱਸੇ ਦਾ ਦਾਅਵਾ ਕਰ ਰਿਹਾ ਹੈ, ਜੋ ਹੁਣ ਤੱਕ ਭਾਰਤ ਦੇ ਕਬਜ਼ੇ ਵਿੱਚ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਚੀਨ ਨਾਲ ਟੱਕਰਣ ਲਈ ਮੀਟਿੰਗਾਂ ਦਾ ਦੌਰ, ਹਮਲਾਵਰ ਰੁਖ ਤੋਂ ਸਭ ਹੈਰਾਨ
ਏਬੀਪੀ ਸਾਂਝਾ
Updated at:
17 Jun 2020 03:35 PM (IST)
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੇ ਸੈਨਾਵਾਂ ਦੇ ਮੁਖੀਆਂ (ਸੈਨਾ, ਜਲ ਸੈਨਾ ਤੇ ਹਵਾਈ ਸੈਨਾ) ਤੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨਾਲ ਮੁਲਾਕਾਤ ਕੀਤੀ।
- - - - - - - - - Advertisement - - - - - - - - -