ਨਵੀਂ ਦਿੱਲੀ: 1967 ‘ਚ ਭਾਰਤ ਤੇ ਚੀਨ ਵਿਚਾਲੇ ਨਾਥੂ ਲਾ ‘ਚ ਹੋਈ ਝੜਪ ਤੋਂ ਬਾਅਦ ਇੱਕ ਵਾਰ ਫਿਰ ਸਭ ਤੋਂ ਵੱਡਾ ਟਕਰਾਅ ਹੋਇਆ ਹੈ। ਇੱਕ ਹਿੰਸਕ ਝੜਪ ਵਿੱਚ ਭਾਰਤੀ ਸੈਨਾ ਦੇ ਇੱਕ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ। ਇਸ ਖੇਤਰ ‘ਚ ਦੋਵਾਂ ਪਾਸਿਆਂ ਤੋਂ ਨੁਕਸਾਨ ਅਜਿਹੇ ਸਮੇਂ ਹੋਇਆ ਜਦੋਂ ਸਰਕਾਰ ਦਾ ਧਿਆਨ ਕੋਰੋਨਾ ਸੰਕਟ ਨਾਲ ਨਜਿੱਠਣ 'ਤੇ ਹੈ।
ਅਜਿਹੀ ਸਥਿਤੀ ‘ਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਭਾਰਤ ਉੜੀ ਹਮਲੇ ਤੇ ਪੁਲਵਾਮਾ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਤੇ ਹਵਾਈ ਹਮਲੇ ਵਾਂਗ ਚੀਨ ਨੂੰ ਜਵਾਬ ਦੇਵੇਗਾ। ਕਸ਼ਮੀਰ ਦੇ ਉੜੀ ਤੇ ਪੁਲਵਾਮਾ ‘ਚ ਹੋਏ ਹਮਲਿਆਂ ਤੋਂ ਬਾਅਦ ਭਾਰਤ ਨੇ 10 ਦਿਨਾਂ ਦੇ ਅੰਦਰ-ਅੰਦਰ ਭਾਰਤੀ ਸੈਨਿਕਾਂ ਦੀ ਸ਼ਹਾਦਤ ਦਾ ਬਦਲਾ ਲਿਆ ਤਾਂ ਕੀ ਹੁਣ ਚੀਨ ਨੂੰ ਵੀ ਅਜਿਹਾ ਹੀ ਜਵਾਬ ਦਿੱਤਾ ਜਾਵੇਗਾ?
ਉੜੀ ਹਮਲਾ 2016:
18 ਸਤੰਬਰ 2016 ਨੂੰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਕੋਲ ਸਥਿਤ ਭਾਰਤੀ ਸੈਨਾ ਦੇ ਹੈੱਡਕੁਆਰਟਰਾਂ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਭਾਰਤ ਦੇ 19 ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਦੇ ਲਗਪਗ 10 ਦਿਨ ਬਾਅਦ 29 ਸਤੰਬਰ ਨੂੰ ਭਾਰਤ ਦੇ ਅੱਤਵਾਦੀ ਪੀਓਕੇ ਵਿੱਚ ਦਾਖਲ ਹੋਏ ਤੇ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ।
ਭਾਰਤ-ਚੀਨ ਤਣਾਅ ਦੌਰਾਨ ਪਾਕਿਸਤਾਨ 'ਚ ਫੌਜੀ ਹਲਚਲ, ਫੌਜ ਮੁਖੀ ਆਈਐਸਆਈ ਹੈੱਡਕੁਆਰਟਰ ਪਹੁੰਚੇ
ਪੁਲਵਾਮਾ ਹਮਲਾ 2019:
ਭਾਰਤੀ ਹਵਾਈ ਸੈਨਾ ਨੇ 26 ਫਰਵਰੀ 2019 ਨੂੰ ਬਾਲਾਕੋਟ ਵਿੱਚ ਅੱਤਵਾਦੀ ਕੈਂਪ ‘ਤੇ ਹਵਾਈ ਹਮਲੇ ਕੀਤੇ ਜਿਸ ‘ਚ ਬਾਲਾਕੋਟ ਦੇ ਅੱਤਵਾਦੀ ਕੈਂਪ ਤਬਾਹ ਹੋ ਗਏ। 250 ਤੋਂ ਵੱਧ ਅੱਤਵਾਦੀ ਵੀ ਮਾਰੇ ਗਏ ਸਨ। ਇਹ ਹਵਾਈ ਹਮਲਾ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸੀ।
ਚਾਰੇ ਪਾਸਿਓਂ ਘਿਰਿਆ ਭਾਰਤ! ਪਾਕਿਸਾਤਨ ਦੇ ਨਾਲ ਹੀ ਨੇਪਾਲ ਦਿਖਾ ਰਿਹਾ ਅੱਖਾਂ
ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਵਿੱਚ 40 ਤੋਂ ਵੱਧ ਜਵਾਨ ਮਾਰੇ ਗਏ ਸੀ। ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਕਹਿਰ ਦਾ ਮਾਹੌਲ ਸੀ। ਪੂਰੇ ਦੇਸ਼ ਦੀ ਮੰਗ ਸੀ ਕਿ ਅੱਤਵਾਦੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਬਦਲੇ ‘ਚ ਹਵਾਈ ਫੌਜ ਨੇ ਹਵਾਈ ਹਮਲੇ ਕੀਤੇ।