ਨਵੀਂ ਦਿੱਲੀ: ਦਿੱਲੀ (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (arvind kejriwal) ਨੇ ਲੌਕਡਾਊਨ-4 (Lockdown 4) ਨੂੰ ਲੈ ਕੇ ਸੂਬੇ ਲਈ ਨਵੀਂ ਦਿਸ਼ਾ ਨਿਰਦੇਸਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਜੇ ਮੈਟਰੋ, ਸਕੂਲ, ਕਾਲਜ, ਸਿਨੇਮਾ ਹਾਲ, ਮਾਲ, ਥੀਏਟਰ, ਬਾਰ, ਆਡੀਟੋਰੀਅਮ ਅਤੇ ਜਿੰਮ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸੰਸਥਾਵਾਂ ਬੰਦ ਰਹਿਣਗੀਆਂ। ਸੈਲੂਨ ਅਤੇ ਸਪਾਅ ਵੀ ਫਿਲਹਾਲ ਲਈ ਬੰਦ ਹੀ ਰਹਿਣਗੇ। ਨਾਲ ਹੀ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਖੇਡ ਕੰਪਲੈਕਸ ਅਤੇ ਸਟੇਡੀਅਮ ਖੁੱਲ੍ਹਣਗੇ ਪਰ ਉੱਥੇ ਕੋਈ ਔਡੀਅੰਸ ਨਹੀਂ ਹੋਏਗੀ।

ਕੀ ਖੁਲ੍ਹੇਗਾ?

ਕੇਜਰੀਵਾਲ ਨੇ ਕਿਹਾ ਕਿ ਟੈਕਸੀ ਕੈਬਾਂ, ਮੈਕਸੀ ਕੈਬਾਂ, ਆਰਟੀਵੀ ਅਤੇ ਬੱਸਾਂ ਚੱਲਣਗੀਆਂ।

ਬੱਸਾਂ ਵਿਚ 20 ਤੋਂ ਵੱਧ ਯਾਤਰੀ ਨਹੀਂ ਹੋਣਗੇ। ਬਾਜ਼ਾਰ ਕੰਪਲੈਕਸ ਓਡ-ਈਵਨ ਨਾਲ ਖੁੱਲ੍ਹੇਗਾ।

ਹਰ ਰੋਜ਼ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਸਿਰਫ ਦਿੱਲੀ ਵਰਕਰਾਂ ਨੂੰ ਕੰਮ ਕਰਨ ਦਿੱਤਾ ਜਾਵੇਗਾ।

ਸਿਰਫ 50 ਲੋਕ ਵਿਆਹ ਲਈ ਇਕੱਠੇ ਕੀਤੇ ਜਾ ਸਕਦੇ ਹਨ। ਰੈਸਟੋਰੈਂਟ ਸਿਰਫ ਹੋਮ ਡਿਲੀਵਰੀ ਲਈ ਖੁੱਲ੍ਹਣਗੇ।

ਆਟੋ ਅਤੇ ਈ-ਰਿਕਸ਼ਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਸਿਰਫ ਇੱਕ ਯਾਤਰੀ ਯਾਤਰਾ ਕਰ ਸਕੇਗਾ।

ਦਿੱਲੀ ‘ਚ ਕੋਰੋਨਾ ਸੰਕਰਮਿਤਾਂ ਦਿ ਗਿਣਤੀ 10 ਹਜ਼ਾਰ ਤੋਂ ਵੱਧ:

ਸੋਮਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ ਕੇਸ 10,000 ਨੂੰ ਪਾਰ ਕਰ ਗਏ, ਇਹ ਗਿਣਤੀ ਵੱਧ ਕੇ 10054 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ ਕੋਈ ਮੌਤ ਨਹੀਂ ਹੋਈ ਹੈ, ਪਰ ਡੇਥ ਸਮਰੀ ਦੇ ਅਧਾਰ ‘ਤੇ ਹੁਣ ਮੌਤ ਦੀ ਗਿਣਤੀ 160 ਹੋ ਗਿਆ ਹੈ। ਐਤਵਾਰ ਨੂੰ ਇਹ ਅੰਕੜਾ 148 ਸੀ। ਅੰਕੜਿਆਂ ਮੁਤਾਬਕ ਸੰਕਰਮਿਤ ਲੋਕਾਂ ਦੀ ਗਿਣਤੀ ਇੱਥੇ 10054 ਹੋ ਗਈ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 299 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ ਪਿਛਲੇ 24 ਘੰਟਿਆਂ ਵਿੱਚ 283 ਮਰੀਜ਼ ਠੀਕ ਹੋ ਗਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904