ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇਤਾ ਟਿਕਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਾਲਾਂ ਅਪਣਾ ਰਹੇ ਹਨ। ਇਸ ਕੜੀ ' ਭਾਜਪਾ ਨੇਤਾ ਕਰਨ ਸਿੰਘ ਤੰਵਰ ਦੇ ਸਮਰਥਕਾਂ ਨੇ ਆਪਣੇ ਨੇਤਾ ਨੂੰ ਟਿਕਟ ਦਿਵਾਉਣ ਲਈ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੇ ਘਰ ਦਾ ਘਿਰਾਓ ਕੀਤਾ ਅਤੇ ਲਗਪਗ ਅੱਧੇ ਘੰਟੇ ਤੱਕ ਨਾਅਰੇਬਾਜ਼ੀ ਕੀਤੀ। ਬਾਅਦ 'ਚ ਪੁਲਿਸ ਨੇ ਤਾਕਤ ਦੀ ਵਰਤੋਂ ਕਰਦਿਆਂ ਇਨ੍ਹਾਂ ਨੂੰ ਹਟਾ ਦਿੱਤਾ।

ਵਿਰੋਧ ਪ੍ਰਦਰਸ਼ਨ ਦੌਰਾਨ ਸਮਰਥਕਾਂ ਨੇ ਜੇਪੀ ਨੱਡਾ ਨੂੰ ਮਿਲਣ ਲਈ ਸਮਾਂ ਵੀ ਮੰਗਿਆ। ਹਾਲਾਂਕਿ, ਉਸਨੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਕਰਨ ਸਿੰਘ ਤੰਵਰ ਦੀ ਇਹ ਕਾਰਵਾਈ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਨਾਰਾਜ਼ ਕਰ ਰਹੀ ਹੈ। ਮੁੱਖ ਗੱਲ ਇਹ ਹੈ ਕਿ ਬੀਤੇ ਕੱਲ੍ਹ ਭਾਜਪਾ ਨੇ 57 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਰ ਇਸ ਨੇ ਦਿੱਲੀ ਕੈਂਟ ਅਸੈਂਬਲੀ ਨੂੰ ਹੋਲਡ 'ਤੇ ਰੱਖੀਆ ਹੈ

ਕਰਨ ਸਿੰਘ ਤੰਵਰ ਦੇ ਸਮਰਥਕਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਟਿਕਟ ਕੱਟੀ ਜਾ ਸਕਦੀ ਹੈ। ਇਸੇ ਖਦਸ਼ੇ 'ਚ ਤੰਵਰ ਦੇ ਸਮਰਥਕ ਪਾਰਟੀ 'ਤੇ ਦਬਾਅ ਬਣਾਉਣ ਦੀ ਰਣਨੀਤੀ ਨਾਲ ਸ਼ਨੀਵਾਰ ਸਵੇਰੇ ਜੇਪੀ ਨੱਡਾ ਦੀ ਰਿਹਾਇਸ਼ 'ਤੇ ਇਕੱਠੇ ਹੋਏ।

ਲੀਡਰ ਕਰਨ ਸਿੰਘ ਤੰਵਰ ਨੂੰ 6 ਵਾਰ ਦਿੱਲੀ ਕੈਂਟ ਤੋਂ ਟਿਕਟ ਮਿਲੀ। ਤੰਵਰ 3 ਵਾਰ ਚੋਣਾਂ ਜਿੱਤੇ ਅਤੇ 3 ਵਾਰ ਹਾਰ ਗਏ ਹਨ। ਇਸ ਵਾਰ ਭਾਜਪਾ ਨੇ ਦਿੱਲੀ ਕੈਂਟ ਦੀ ਟਿਕਟ ਸੰਭਾਲ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ।