ਨਵੀਂ ਦਿੱਲੀ: ਹੁਣ ਤੱਕ ਦੇ ਰੁਝਾਨਾਂ ਮੁਤਾਬਕ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਨਤੁੱਲਾ ਖ਼ਾਨ ਪਿੱਛੇ ਚੱਲ ਰਹੇ ਹਨ। ਇੱਥੋਂ ਭਾਜਪਾ ਦੇ ਬ੍ਰਹਮਾ ਸਿੰਘ ਲਗਭਗ 200 ਸੀਟਾਂ ਤੋਂ ਅੱਗੇ ਚੱਲ ਰਹੇ ਹਨ। ਸ਼ਾਹੀਨ ਬਾਗ ਓਖਲਾ ਵਿਧਾਨ ਸਭਾ ਹਲਕੇ ਅਧੀਨ ਆਉਂਦੀ ਹੈ। ਨਾਗਰਿਕਤਾ ਸੋਧ ਐਕਟ ਵਿਰੁੱਧ ਪਿਛਲੇ ਦੋ ਮਹੀਨਿਆਂ ਤੋਂ ਸ਼ਾਹੀਨ ਬਾਗ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।


ਸ਼ਾਹੀਨ ਬਾਗ ਦੇ ਓਖਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਤੁੱਲਾ ਖ਼ਾਨ ਨੇ ਟਵੀਟ ਕੀਤਾ ਹੈ ਕਿ ਉਹ ਪੰਜ ਗੇੜ ਮਗਰੋਂ ਲਗਪਗ 22 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ।


ਪੱਪੜਗੰਜ ਤੋਂ ਆਮ ਆਦਮੀ ਪਾਰਟੀ ਲਈ ਬਹੁਤ ਬੁਰੀ ਖ਼ਬਰ ਆਈ ਹੈ। ਇੱਥੋਂ ਆਪ ਦੇ ਸੀਨੀਅਰ ਨੇਤਾ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਭਾਜਪਾ ਉਮੀਦਵਾਰ ਨੇਗੀ ਤੋਂ ਪਿੱਛੇ ਹੋ ਗਏ ਹਨ।

ਚੋਣ ਕਮਿਸ਼ਨ ਦੇ ਅਨੁਸਾਰ, ਤੀਜੇ ਗੇੜ ਤੋਂ ਬਾਅਦ ਪੱਪੜਗੰਜ ਤੋਂ ‘ਆਪ’ ਉਮੀਦਵਾਰ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਭਾਜਪਾ ਉਮੀਦਵਾਰ ਤੋਂ ਪਿੱਛੇ ਛੱਡ ਹੇ ਗਏ ਹਨ। ਤੀਜੇ ਗੇੜ ਦੇ ਰੁਝਾਨਾਂ 'ਚ ਮਨੀਸ਼ ਸਿਸੋਦੀਆ 2182 ਵੋਟਾਂ ਨਾਲ ਪਿੱਛੇ ਹਨ।