ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ। ਕਾਂਗਰਸ ਨੇ 17 ਜਨਵਰੀ ਨੂੰ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਦੀ ਗੱਲ ਕੀਤੀ ਹੈ। ਜਦਕਿ ਭਾਜਪਾ ਵੀ ਜਲਦੀ ਹੀ ਆਪਣੇ ਪੱਤੇ ਖੋਲ੍ਹ ਸਕਦੀ ਹੈ। ਇਸੇ ਦੌਰਾਨ ਆਈਐਨਐਸ-ਸੀ ਵੋਟਰਸ ਦਾ ਸਰਵੇ ਸਾਹਮਣੇ ਆਇਆ ਹੈ ਜਿਸ 'ਚ ਮੁੱਖ ਮੰਤਰੀ ਅਹੁਦੇ ਲਈ ਅਰਵਿੰਦ ਕੇਜਰੀਵਾਲ 67.6% ਲੋਕਾਂ ਦੀ ਪਸੰਦ ਹਨ।
ਸਰਵੇਖਣ ਮੁਤਾਬਕ 54.6% ਲੋਕ ਦਿੱਲੀ 'ਚ ਆਮ ਆਦਮੀ ਪਾਰਟੀ ਜਦਕਿ 27.3% ਲੋਕ ਬੀਜੇਪੀ ਦੀ ਸਰਕਾਰ ਚਾਹੁੰਦੇ ਹਨ। ਉਧਰ ਮਹਿਜ਼ 3.7% ਲੋਕਾਂ ਦੀ ਪਸੰਦ ਕਾਂਗਰਸ ਹੈ। ਉਂਝ 57.1% ਲੋਕ ਕੇਂਦਰ 'ਚ ਭਾਜਪਾ ਸਰਕਾਰ ਦੇ ਪੱਖ 'ਚ ਹਨ।
ਸਰਵੇ 'ਚ ਮੁੱਖ ਮੰਤਰੀ ਅਹੁਦੇ ਲਈ ਅਰਵਿੰਦ ਕੇਜਰੀਵਾਲ ਨੂੰ 67.6% ਲੋਕਾਂ ਨੇ ਪਸੰਦ ਕੀਤਾ ਹੈ। ਲੋਕਾਂ ਨੂੰ ਜਦੋਂ ਦੂਜੇ ਆਪਸ਼ਨ ਵਜੋਂ ਸੀਐਮ ਬਾਰੇ ਪੁੱਛਿਆ ਗਿਆ ਤਾਂ 11.9% ਨੇ ਤਾਂ ਕੇਂਦਰੀ ਮੰਤਰੀ ਤੇ ਭਾਜਪਾ ਸੰਸਦ ਮੈਂਬਰ ਡਾ. ਹਰਸ਼ਵਰਧਨ ਦਾ ਨਾਂ ਲਿਆ। ਇਸ ਤੋਂ ਇਲਾਵਾ 37.5% ਵੋਟਰਾਂ ਨੇ ਤੈਅ ਨਹੀਂ ਕੀਤਾ ਕਿ ਉਹ ਮੁੱਖ ਮੰਤਰੀ ਕਿਸ ਨੂੰ ਬਣਾਉਣਗੇ। ਆਈਐਨਐਸ-ਸੀ ਵੋਟਰਸ ਦੇ ਸਰਵੇ 'ਚ ਦਿੱਲੀ ਦੇ ਲੋਕਾਂ ਤੋਂ 11 ਨਵੰਬਰ, 2019 ਤੋਂ 14 ਜਨਵਰੀ, 2020 ਤਕ ਸਵਾਲ ਪੁੱਛੇ ਗਏ ਜਿਸ 'ਚ 2326 ਵੋਟਰ ਸ਼ਾਮਲ ਹੋਏ।
ਆਮ ਆਦਮੀ ਪਾਰਟੀ ਲਈ ਵੱਡੀ ਖੁਸ਼ਖਬਰੀ! 67.6% ਲੋਕ ਕੇਜਰੀਵਾਲ ਦੇ ਨਾਲ, ਮੁੜ ਬਣੇਗੀ ਸਰਕਾਰ?
ਏਬੀਪੀ ਸਾਂਝਾ
Updated at:
15 Jan 2020 12:28 PM (IST)
ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ। ਕਾਂਗਰਸ ਨੇ 17 ਜਨਵਰੀ ਨੂੰ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਦੀ ਗੱਲ ਕੀਤੀ ਹੈ।
- - - - - - - - - Advertisement - - - - - - - - -