ਚੰਡੀਗੜ੍ਹ: ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਬਦਲਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸੂਤਰਾਂ ਮੁਤਾਬਕ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ(ਆਈਆਰਐੱਸਡੀਸੀ) ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਦੋਬਾਰਾ ਬਣਾ ਕੇ ਇਸ 'ਚ ਵਿਸ਼ਵ ਪੱਧਰ ਦੀਆਂ ਸਹੂਲਤਾਵਾਂ ਦੇਣ ਜਾ ਰਿਹਾ ਹੈ। ਇਸ 'ਤੇ ਲਗਭਗ 300 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਸਟੇਸ਼ਨ ਦੇ ਤਜਵੀਜ਼ਤ ਡਿਜ਼ਾਇਨ ਮੁਤਾਬਕ ਸਟੇਸ਼ਨ 'ਚ ਦਾਖ਼ਲਾ ਸਥਾਨ 'ਤੇ ਇੱਕ ਕਮਲ ਦੇ ਫੁੱਲ ਦੇ ਆਕਾਰ ਵਾਲਾ ਸਰੋਵਰ ਦਿਖਾਈ ਦੇ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਗੁਰੂ ਰਾਮ ਦਾਸ ਸਕੂਲ ਆਫ਼ ਪਲੈਨਿੰਗ ਦੇ ਮੁਖੀ ਰਹੇ ਤੇ ਪੁਰਾਣੀਆਂ ਇਮਾਰਤਾਂ ਦੀ ਦੇਖ-ਰੇਖ ਦੇ ਮਾਹਿਰ ਪ੍ਰੋ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਦੇ ਡਿਜ਼ਾਇਨ 'ਚ ਸਥਾਨਕ ਇਮਾਰਤਸਾਜ਼ੀ ਦੇ ਰੰਗ ਦਿਖਾਈ ਦੇਣੇ ਚਾਹੀਦੇ ਹਨ। ਉਹਨਾਂ ਮੁਤਾਬਕ ਅੰਮ੍ਰਿਤਸਰ 'ਚ ਸਿੱਖ ਤੇ ਪੰਜਾਬੀ ਵਿਰਸੇ ਦੀ ਅਮੀਰ ਵਿਰਾਸਤ ਮੌਜੂਦ ਹੈ ਤੇ ਉਹ ਡਿਜ਼ਾਇਨ ਦੇ ਬਾਹਰੀ ਪੱਖ ਤੋਂ ਵੀ ਝਲਕਣੀ ਚਾਹੀਦੀ ਹੈ।
ਉੱਧਰ ਇਮਾਰਤਸਾਜ਼ੀ ਦਾ ਇਤਿਹਾਸ ਪੜ੍ਹਾਉਂਦੇ ਰਹੇ ਪ੍ਰੋ. ਜੋਸ਼ੀ ਦਾ ਕਹਿਣਾ ਹੈ ਕਿ ਉਹਨਾਂ ਪੰਜਾਬ ਤੇ ਸਿੱਖ ਵਿਰਾਸਤ ਨਾਲ ਸੰਬੰਧਿਤ ਕਈ ਅਧਿਐਨ ਕੀਤੇ ਹਨ ਤੇ ਕਰਵਾਏ ਹਨ। ਉਹਨਾਂ ਮੁਤਾਬਕ ਕਿਤੇ ਵੀ ਕਮਲ ਦੇ ਫੁੱਲ ਦੇ ਬਿੰਬ ਦੀ ਪ੍ਰਮੁੱਖ ਪਰੰਪਰਾ ਵੇਖਣ ਨੂੰ ਨਹੀਂ ਮਿਲੀ। ਉਹਨਾਂ ਕਿਹਾ ਕਿ ਸਾਰੀ ਦੁਨੀਆਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਉਂਦੇ ਹਨ ਤੇ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ 'ਤੇ ਉਹਨਾਂ ਨੂੰ ਜੇ ਕਿਸੇ ਤਰਾਂ੍ਹ ਦੀ ਇਮਾਰਤਸਾਜ਼ੀ ਦੇਖਣ ਨੂੰ ਮਿਲਣੀ ਚਾਹੀਦੀ ਹੈ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਡਿਜ਼ਾਇਨ ਨਾਲ ਹੀ ਸੰਬੰਧਿਤ ਹੋਣੀ ਚਾਹੀਦੀ ਹੈ।
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਿਜ਼ਾਇਨ ਨੇ ਛੇੜਿਆ ਨਵਾਂ ਵਿਵਾਦ
ਏਬੀਪੀ ਸਾਂਝਾ
Updated at:
15 Jan 2020 09:52 AM (IST)
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਬਦਲਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸੂਤਰਾਂ ਮੁਤਾਬਕ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ(ਆਈਆਰਐੱਸਡੀਸੀ) ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਦੋਬਾਰਾ ਬਣਾ ਕੇ ਇਸ 'ਚ ਵਿਸ਼ਵ ਪੱਧਰ ਦੀਆਂ ਸਹੂਲਤਾਵਾਂ ਦੇਣ ਜਾ ਰਿਹਾ ਹੈ।
- - - - - - - - - Advertisement - - - - - - - - -