ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਦੀ ਮਾਰ ਦਿੱਲੀ ਨੂੰ ਕਾਫੀ ਪਈ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਫੈਸਲਿਆਂ ਕਰਕੇ ਚਰਚਾ ਵਿੱਚ ਹਨ। ਹੁਣ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਨੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਹਨ। ਇਸ ਦੇ ਲਈ 7 ਅਪ੍ਰੈਲ 2020 ਤਕ ਲਗਪਗ 9 ਹਜ਼ਾਰ ਵਿਦਿਆਰਥੀਆਂ ਨੇ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਸੀ।


ਇਨ੍ਹਾਂ ਸਕੂਲਾਂ ਨੇ ਇਸ ਆਨਲਾਈਨ ਕਲਾਸਾਂ ਰਾਹੀਂ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਇਨ੍ਹਾਂ ਸਕੂਲਾਂ ਦੇ 11 ਵੀਂ ਗ੍ਰੇਡ ਦੇ ਟੈਕਸ ਨਤੀਜੇ ਅਜੇ ਤੱਕ ਨਹੀਂ ਐਲਾਨੇ। ਇਸ ਦੇ ਬਾਵਜੂਦ, ਵਿਦਿਆਰਥੀ ਆਨਲਾਈਨ ਕਲਾਸਾਂ ਲਈ ਰਜਿਸਟਰ ਕਰ ਰਹੇ ਹਨ।

ਇਸ ਦੇ ਨਾਲ ਹੀ ਦਿੱਲੀ ਸਰਕਾਰ 9ਵੀਂ ਕਲਾਸ ਦੇ ਵਿਦਿਆਰਥੀਆਂ ਲਈ ਖਾਸ ਕਰਕੇ ਗਣਿਤ ਤੇ ਵਿਗਿਆਨ ਵਿਸ਼ਿਆਂ ਵਿੱਚ ਵਿਦਿਅਕ ਸਰੋਤਾਂ ਦੀ ਉਪਲਬਧਤਾ, ਪਹੁੰਚ ਵਧਾਉਣ ਤੇ ਸਿਖਾਉਣ ਦੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਖ਼ਾਨ ਅਕਾਦਮੀ ਨਾਲ ਸਮਝੌਤਾ ਕਰਨ ਦੀ ਯੋਜਨਾ ਬਣਾ ਰਹੀ ਹੈ।

ਦਿੱਲੀ ਸਰਕਾਰ ਮੁਤਾਬਕਲ ਖ਼ਾਨ ਅਕੈਡਮੀ ਆਪਣੇ ਇੰਸਟ੍ਰਕਟਰਾਂ ਦੇ ਨਾਲ, ਇਨ੍ਹਾਂ ਵਿਦਿਆਰਥੀਆਂ ਲਈ ਸਵੈ-ਸਿੱਖਿਆ 'ਤੇ ਵੀ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਗੱਲ 'ਤੇ ਵੀ ਕਾਫੀ ਗਹਿਰਾਈ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਸ ਅਕੈਡਮੀ ਦੇ ਅਕਾਦਮਿਕ ਪੋਰਟਲ 'ਤੇ ਉਪਲਬਧ ਵਿਦਿਅਕ ਸਰੋਤਾਂ ਅਤੇ ਪਾਠ ਸਮੱਗਰੀ ਦੀ ਵਰਤੋਂ ਸਰਕਾਰੀ ਸਕੂਲਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਆਨਲਾਈਨ ਕਲਾਸਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਦਿੱਲੀ ਸਰਕਾਰ ਵਿਦਿਆਰਥੀਆਂ ਲਈ ਸਵੈ-ਸਿਖਲਾਈ ਯੋਜਨਾ ਖਾਨ ਅਕੈਡਮੀ ਨਾਲ ਸ਼ੁਰੂ ਕੀਤੀ ਜਾਣੀ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਸਵੈ ਮੁਲਾਂਕਣ ਦੇ ਨਾਲ ਆਡੀਓ/ਵੀਡੀਓ ਅਧਾਰਤ ਸਮੱਗਰੀ ਮੁਹੱਈਆ ਕਰਵਾਈ ਜਾਏਗੀ।

Education Loan Information:

Calculate Education Loan EMI