ਕੁਝ ਦਿਨ ਦੀ ਰਾਹਤ ਤੋਂ ਬਾਅਦ ਦਿੱਲੀ, ਹਰਿਆਣਾ, ਪੰਜਾਬ ਤੇ ਯੂਪੀ 'ਚ ਸੀਤ ਲਹਿਰ ਇੱਕ ਵਾਰ ਫੇਰ ਚੱਲਣ ਲੱਗ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਇੱਕ-ਦੋ ਦਿਨ 'ਚ ਠੰਢੀ ਹਵਾਵਾਂ ਚਲਣਗੀਆਂ ਜਿਸ ਤੋਂ ਬਾਅਦ ਧੁੰਦ ਤੋਂ ਰਾਹਤ ਮਿਲੇਗੀ। ਉੱਤਰੀ ਰੇਲਵੇ ਰੀਜ਼ਨ ਦੀ ਵੀ 22 ਟ੍ਰੇਨਾਂ ਘੱਟ ਵਿਜ਼ੀਬਿਲਟੀ ਕਰਕੇ ਆਪਣੇ ਸਮੇਂ ਤੋਂ ਲੇਟ ਚਲ ਰਹੀਆਂ ਹਨ। ਇਸੇ ਕਰਕੇ 6 ਤੋਂ ਜ਼ਿਆਦਾ ਫਲਾਈਟਾਂ ਵੀ ਦੇਰੀ ਨਾਲ ਚੱਲੀਆਂ।
ਦੇਸ਼ ਦੇ ਉੱਤਰੀ ਹਿੱਸੇ 'ਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਉਸ ਦੇ ਨਾਲ ਹੀ ਕਸ਼ਮੀਰ 'ਚ ਸੜਕਾਂ 'ਤੇ ਬਰਫ ਜੰਮੀ ਹੋਈ ਹੈ। ਹਿਮਾਚਲ ਦੇ ਲੋਕ ਹੱਢ ਚੀਰਵੀਂ ਠੰਢ ਦਾ ਸਾਹਮਣਾ ਕਰ ਰਹੇ ਹਨ। ਇੱਥੇ ਕਈ ਇਲਾਕਿਆਂ 'ਚ ਪਾਰਾ ਜ਼ੀਰੋ ਤੋਂ ਹੇਠ ਆ ਚੁੱਕਿਆ ਹੈ।
ਮੌਮਸ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਰਕੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਦੱਸਿਆ ਕਿ ਕਸ਼ਮੀਰ ਦੇ ਲੋਕਾਂ ਨੂੰ ਅਜੇ ਇਸ ਠੰਢ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਦੇ ਨਾਲ ਹੀ ਹਿਮਾਚਲ ਜਾਣ ਵਾਲਿਆਂ ਨੂੰ ਸਾਵਧਾਨੀ ਵਰਤਣ ਤੇ ਜ਼ਰੂਰੀ ਨਾ ਹੋਣ 'ਤੇ ਇਸ ਪਾਸੇ ਨਾ ਜਾਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।