ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ 'ਕਿੰਗਲੈਪਕ ਕਮਿਊਨਿਸਟ ਪਾਰਟੀ' ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।ਦੋਨਾਂ ਅੱਤਵਾਦੀਆਂ ਦਾ ਨਾਂ ਲੈਸ਼ਰਾਮ ਮੰਗੋਲੀਜਾਓ ਸਿੰਘ ਅਤੇ ਹਿਜਬੁਲ ਰਹਿਮਾਨ ਹੈ। ਲੈਸ਼ਰਾਮ ਇਸ ਸੰਗਠਨ ਦਾ ਮੁਖੀ ਹੈ। ਦਿੱਲੀ ਪੁਲਿਸ ਮੁਤਾਬਕ ਇਹ ਅੱਤਵਾਦੀ ਸੰਗਠਨ ਉਹ ਮਨੀਪੁਰ ਤੋਂ ਕੰਮ ਕਰਦਾ ਹੈ ਅਤੇ ਉੱਥੋਂ ਦੀ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ 'ਤੇ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਇਹ ਅੱਤਵਾਦੀ ਹਿੰਸਾ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ।
ਦਿੱਲੀ ਪੁਲਿਸ ਦੇ ਅਨੁਸਾਰ ਦੋਵੇਂ ਅੱਤਵਾਦੀ ਕਈ ਬੰਬ ਧਮਾਕਿਆਂ, ਗ੍ਰਨੇਡ ਹਮਲੇ ਅਤੇ ਜਬਰ ਜਨਾਹ ਦੀਆਂ ਘਟਨਾਵਾਂ 'ਚ ਸ਼ਾਮਲ ਰਹੇ ਹਨ। ਦੋਵੇਂ ਆਪਣੀ ਸੰਸਥਾ ਲਈ ਪੈਸੇ ਇਕੱਠੇ ਕਰਨ ਲਈ ਦਿੱਲੀ ਪਹੁੰਚੇ ਸੀ। ਇੱਕ ਖੁਫੀਆ ਰਿਪੋਰਟ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਬੁੜਾਰੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ।
ਦਿੱਲੀ ਪੁਲਿਸ ਮੁਤਾਬਕ ਇਸ ਅੱਤਵਾਦੀ ਸੰਗਠਨ ਨੇ ਉੱਤਰ ਪੂਰਬੀ ਭਾਰਤ ਵਿੱਚ ਦਹਿਸ਼ਤ ਪੈਦਾ ਕੀਤੀ ਸੀ। ਵੱਡੇ ਨੇਤਾ ਅਤੇ ਕਾਰੋਬਾਰੀ ਆਪਣੇ ਨਿਸ਼ਾਨੇ 'ਤੇ ਰਹਿੰਦੇ ਸੀ। ਜਿਨ੍ਹਾਂ ਨੂੰ ਅਗਵਾ ਕਰਕੇ ਉਹ ਫਿਰੌਤੀ ਇਕੱਠੀ ਕਰਦੇ ਸੀ। ਪੁਲਿਸ ਹੁਣ ਉਸਦੀ ਸੰਸਥਾ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ ਜੋ ਦਿੱਲੀ ਵਿੱਚ ਲੁਕੇ ਹੋਏ ਹਨ।
ਦਿੱਲੀ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ, 1 ਲੱਖ ਰੁਪਏ ਦਾ ਸੀ ਅੱਤਵਾਦੀਆਂ 'ਤੇ ਇਨਾਮ
ਏਬੀਪੀ ਸਾਂਝਾ
Updated at:
02 Mar 2020 07:05 PM (IST)
ਦਿੱਲੀ ਪੁਲਿਸ ਨੇ ਰਾਜਧਾਨੀ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਅੱਤਵਾਦੀਆਂ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ।
- - - - - - - - - Advertisement - - - - - - - - -