ਨਵੀਂ ਦਿੱਲੀ: ਇੰਸਟਾਗ੍ਰਾਮ (Instagram) 'ਤੇ ਬੁਆਏਜ਼ ਲੋਕਰ ਰੂਮ (Boys Locker Room) ਦੇ ਗਰੁਪ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਦਿੱਲੀ ਪੁਲਿਸ (Delhi police) ਦੇ ਸਾਈਬਰ ਸੈੱਲ (Cyber Cell) ਨੇ ਦਿੱਲੀ ਦੇ ਮਸ਼ਹੂਰ ਸਕੂਲ ਦੀ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਸੈੱਲ ਨੇ ਉਸ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਹੈ। ਗਰੁਪ ਦੇ ਲਗਪਗ 20 ਹੋਰ ਲੜਕਿਆਂ ਦੀ ਪਛਾਣ ਕੀਤੀ ਗਈ ਹੈ। ਇਹ ਸਾਰੇ ਦੱਖਣੀ ਦਿੱਲੀ ਦੇ 4-5 ਸਕੂਲਾਂ ਦੇ ਵਿਦਿਆਰਥੀ ਹਨ। ਜਲਦੀ ਹੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।


ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇੰਸਟਾਗ੍ਰਾਮ ਐਡਮਿਲੀਸਟ੍ਰੇਸ਼ਨ ਨੂੰ ਇੱਕ ਪੱਤਰ ਲਿਖ ਕੇ ਗਰੁਪ ਬਾਰੇ ਡਿਟੇਲ ਮੰਗੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ suo moto ਕਰਦੇ ਹੋਏ ਆਈਟੀ ਐਕਟ 66 ਅਤੇ 67 ਏ ਤਹਿਤ ਕੇਸ ਦਰਜ ਕੀਤਾ ਸੀ।

ਦਰਅਸਲ, ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਕੁੜੀਆਂ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ਦੱਖਣੀ ਦਿੱਲੀ ਵਿਚ 17-18 ਸਾਲ ਦੀ ਉਮਰ ਦੇ ਮੁੰਡਿਆਂ ਦਾ ਇਹ ਗਰੁਪ ਹੈ, ਜਿਸ ਦਾ ਨਾਂ 'ਬੁਆਏਜ਼ ਲੋਕਰ ਰੂਮ' ਹੈ। ਜਿੱਥੇ ਘੱਟ ਉਮਰ ਦੀਆਂ ਕੁੜੀਆਂ ਦੀ ਫੋਟੋਆਂ ਨਾਲ ਛੇੜਛਾੜ ਕਰ ਇਤਰਾਜ਼ਯੋਗ ਬਣਾਇਆ ਗਿਆ।

ਇਸ ਲਿੰਕ ‘ਚ ਪੜ੍ਹੋ ਪੂਰਾ ਮਾਮਲਾ:

Boys Locker Room: ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥੀਆਂ ਦੀ ਅਸ਼ਲੀਲ ਚੈਟ ਵਾਇਰਲ