ਬਟਾਲਾ ਦੇ ਸੀਨੀਅਰ ਐਸਪੀ ਓਪਿੰਦਰਜੀਤ ਸਿੰਘ ਨੇ ਦੱਸਿਆ ਕਿ ਭਗਵਾਨਪੁਰੀਆ ਦੇ ਸੈਂਪਲ ਦੋ ਮਈ ਨੂੰ ਮੈਡੀਕਲ ਜਾਂਚ ਦੌਰਾਨ ਕਸਬੇ ਦੇ ਸਿਵਲ ਹਸਪਤਾਲ ਵਿੱਚ ਇਕੱਤਰ ਕੀਤੇ ਗਏ ਸੀ। ਉਸ ਦਾ ਟੈਸਟ ਕੋਰੋਨਵਾਇਰਸ ਪੌਜ਼ੇਟਿਵ ਆਇਆ। ਐਸਐਸਪੀ ਨੇ ਕਿਹਾ ਕਿ ਉਸ ਦੇ ਸੰਕਰਮਣ ਦੇ ਸਰੋਤ ਬਾਰੇ ਪੱਕੇ ਨਹੀਂ ਹੈ ਤੇ ਸਿਵਲ ਸਰਜਨ ਨੂੰ ਸੂਚਿਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਭਗਵਾਨਪੁਰੀਆ ਦੇ ਸਿੱਧੇ ਤੇ ਅਸਿੱਧੇ ਸੰਪਰਕ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਸੂਚੀ ‘ਚ ਡੀਐਸਪੀ ਰੈਂਕ ਦੇ ਅਧਿਕਾਰੀ ਸਣੇ ਕਈ ਪੁਲਿਸ ਕਰਮਚਾਰੀ ਹਨ, ਜਿਨ੍ਹਾਂ ਨੂੰ ਅਲੱਗ ਕੀਤਾ ਗਿਆ ਹੈ ਤੇ ਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ।
ਭਗਵਾਨਪੁਰੀਆ, ਜੋ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਹੈ, ਨੂੰ ਬਟਾਲਾ ਪੁਲਿਸ 30 ਅਪਰੈਲ ਨੂੰ ਕਤਲ ਕੇਸ ਵਿਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ।