ਚੰਡੀਗੜ੍ਹ: ਪੰਜਾਬ ਵਿੱਚ ਫਸੇ 1,188 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬੇ ਤੱਕ ਲੈ ਕੇ ਜਾਣ ਵਾਲੀ ਪਹਿਲੀ ਵਿਸ਼ੇਸ਼ ਟ੍ਰੇਨ ਜਲੰਧਰ ਤੋਂ ਝਾਰਖੰਡ ਦੇ ਡਾਲਟੋਗੰਜ ਲਈ ਰਵਾਨਾ ਹੋਵੇਗੀ। ਕੋਰੋਨਾਵਾਇਰਸ ਕਾਰਨ ਲੱਗੇ ਦੇਸ਼ ਵਿਆਪੀ ਲੌਕਡਾਉਨ ਦੌਰਾਨ ਪੂਰੇ ਭਾਰਤ ਵਿੱਚ ਪਰਵਾਸੀ ਮਜ਼ਦੂਰਾਂ ਦੀ ਸਥਿਤੀ ਖਰਾਬ ਹੋ ਗਈ ਸੀ। ਇਨ੍ਹਾਂ ਮਜ਼ਦੂਰਾਂ ਦਾ ਕੰਮ ਕਾਜ ਠੱਪ ਹੋ ਗਿਆ ਸੀ।

ਇਨ੍ਹਾਂ ਕੋਲ ਭੋਜਨ ਅਤੇ ਰਾਸ਼ਨ ਵੀ ਨਹੀਂ ਸੀ। ਐਸੇ ਮੁਸ਼ਕਲ ਹਲਾਤਾਂ 'ਚ ਬਹੁਤੇ ਮਜ਼ਦੂਰ ਤਾਂ ਕਈ ਸੌ ਕਿਲੋਮੀਟਰ ਪੈਦਲ ਆਪਣ ਪਿੰਡ ਪਾਹੁੰਚ ਗਏ। ਪਰ ਕਈ ਇੱਥੇ ਹੀ ਆਵਾਜਾਈ ਚਾਲੂ ਹੋਣ ਦੀ ਉਡੀਕ ਕਰ ਰਹੇ ਸਨ।

ਇਹ ਲੋਕ ਆਪਣੇ ਸੂਬਿਆਂ ਨੂੰ ਪਰਤਣ ਦੀ ਇੱਛਾ ਰੱਖਦੇ ਹਨ। ਇਸ ਲਈ 1 ਮਈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਤੇ ਫੈਸਲਾ ਲੈਂਦੇ ਹੋਏ ਸੈਪਸ਼ਲ ਟ੍ਰੇਨਾਂ ਚਲਾਉਣ ਨੂੰ ਮਨਜ਼ੂਰੀ ਦਿੱਤੀ ਸੀ। ਕੋਰੋਨਾਵਾਇਰਸ ਲੌਕਡਾਉਨ ਦੌਰਾਨ ਕੇਂਦਰ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਸੀ। ਦੂਜੇ ਰਾਜਾਂ 'ਚ ਫਸੇ ਮਜ਼ਦੂਰਾਂ, ਵਿਦਿਆਰਥੀਆਂ ਤੇ ਸ਼ਰਧਾਲੂਆਂ ਲਈ ਸਰਕਾਰ ਨੇ ਵਿਸ਼ੇਸ਼ ਟ੍ਰੇਨਾਂ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਸੀ।